36.2 C
Patiāla
Sunday, May 19, 2024

ਪ੍ਰਾਈਵੇਟ ਸਕੂਲਾਂ ਦੀ ਨਵੀਂ ਜਥੇਬੰਦੀ ਕਾਇਮ

Must read


ਪੱਤਰ ਪ੍ਰੇਰਕ

ਰੂਪਨਗਰ, 4 ਜਨਵਰੀ

ਸਥਾਨਕ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਿੱਚ ਵੱਖ ਵੱਖ ਸਕੂਲਾਂ ਦੇ ਮੁਖੀਆਂ ਦੀ ਮੀਟਿੰਗ ਅਸ਼ੋਕ ਕੁਮਾਰ ਕੌਸ਼ਲ (ਇੰਟਰਨੈਸ਼ਨਲ ਪਬਲਿਕ ਸਕੂਲ, ਕੁਰਾਲੀ) ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ’ਤੇ ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਨੂੰ ਪ੍ਰਤੀ ਦਿਨ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਹਾਊਸ ਨੇ ‘ਐਸੋਸੀਏਸ਼ਨ ਆਫ ਸੈਲਫ ਫਾਇਨਾਸਿੰਗ ਸਕੂਲਜ਼, ਜ਼ਿਲਾ ਰੂਪਨਗਰ’ ਦਾ ਗਠਨ ਕੀਤਾ। ਇਸ ਮੌਕੇ ’ਤੇ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੇ ਬਾਨੀ ਅਤੇ ਡਾਇਰੈਕਟਰ ਸੁਖਜਿੰਦਰ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ। ਜੇ.ਕੇ. ਜੱਗੀ (ਸਤਿਲੁਜ ਪਬਲਿਕ ਸਕੂਲ, ਹੁਸੈਨਪੁਰ), ਅਮਰਜੀਤ ਸਿੰਘ (ਸੇਂਟ ਕਾਰਮਲ ਸਕੂਲ, ਕਟਲੀ), ਸੀਨੀਅਰ ਮੀਤ ਪ੍ਰਧਾਨ, ਉਪਮਾ ਅਤੀਤ ਸਿੰਘ (ਏਂਜਲਜ ਵਰਲਡ ਸਕੂਲ, ਮੋਰਿੰਡਾ) ਅਤੇ ਹਰਜਿੰਦਰ ਸਿੰਘ ਮੱਲ੍ਹੀ (ਗਰੀਨਵੇਜ਼ ਸਕੂਲ, ਰੁੜਕੀ ਹੀਰਾਂ) ਮੀਤ ਪ੍ਰਧਾਨ, ਸਵਰਨ ਸਿੰਘ ਭੰਗੂ (ਕੰਗ ਯਾਦਗਾਰੀ ਸਿੱਖਿਆ-ਸੰਸਥਾ, ਬਸੀ ਗੁੱਜਰਾਂ) ਵਿੱਤ ਸਕੱਤਰ, ਸਿੰਦਰਪਾਲ ਕੌਰ ਅਟਵਾਲ (ਪੰਜਾਬ ਇੰਟਰਨੈਸ਼ਨਲ ਸਕੂਲ, ਪਿੱਪਲ ਮਾਜਰਾ) ਜਨਰਲ ਸਕੱਤਰ, ਪ੍ਰਮਿੰਦਰ ਸ਼ਰਮਾ (ਪੰਜਾਬ ਨੈਸ਼ਨਲ ਸਕੂਲ, ਬਹਿਰਾਮਪੁਰ ਜ਼ਿਮੀਦਾਰਾ) ਸਕੱਤਰ ਚੁਣੇ ਗਏ।





News Source link

- Advertisement -

More articles

- Advertisement -

Latest article