41.2 C
Patiāla
Sunday, May 19, 2024

ਮਹਾਰਾਸ਼ਟਰ: ਬੱਸ ਨੂੰ ਅੱਗ ਲੱਗੀ ਪਰ 65 ਸਵਾਰੀਆਂ ਵਾਲ-ਵਾਲ ਬਚੀਆਂ

Must read


ਠਾਣੇ (ਮਹਾਰਾਸ਼ਟਰ), 3 ਜਨਵਰੀ

ਮਹਾਰਾਸ਼ਟਰ ਦੇ ਠਾਣੇ ਸ਼ਹਿਰ ਵਿੱਚ ਅੱਜ ਸਵੇਰੇ ਬੱਸ ਨੂੰ ਅੱਗ ਲੱਗ ਗਈ, ਜਿਸ ਕਾਰਨ 65 ਯਾਤਰੀ ਵਾਲ-ਵਾਲ ਬਚ ਗਏ। ਨਗਰ ਨਿਗਮ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਸਵੇਰੇ ਅੱਠ ਵਜੇ ਦੇ ਕਰੀਬ ਸ਼ਹਿਰ ਦੀ ਹੱਦ ਨੇੜੇ ਉਤਰੇਸ਼ਵਰ ਨੇੜੇ ਵਾਪਰਿਆ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਰਾਜ ਸੜਕ ਆਵਾਜਾਈ ਨਿਗਮ (ਐੱਮਐੱਸਆਰਟੀਸੀ) ਦੀ ਬੱਸ ਘੱਟੋ-ਘੱਟ 65 ਯਾਤਰੀਆਂ ਨੂੰ ਲੈ ਕੇ ਠਾਣੇ ਤੋਂ ਗੁਆਂਢੀ ਸ਼ਹਿਰ ਭਿਵੰਡੀ ਜਾ ਰਹੀ ਸੀ। ਅੱਗ ਦੀਆਂ ਲਪਟਾਂ ਦੇਖ ਕੇ ਡਰਾਈਵਰ ਨੇ ਤੁਰੰਤ ਬੱਸ ਰੋਕ ਦਿੱਤੀ ਅਤੇ ਸਵਾਰੀਆਂ ਨੂੰ ਬੱਸ ਤੋਂ ਉਤਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਬੱਸ ਦਾ ਕੁੱਝ ਹਿੱਸਾ ਸੜ ਗਿਆ ਹੈ।



News Source link

- Advertisement -

More articles

- Advertisement -

Latest article