29.1 C
Patiāla
Saturday, May 4, 2024

ਕੈਨੇਡਾ ਵਿੱਚ ਵਿਦੇਸ਼ੀਆਂ ਦੇ ਘਰ ਖਰੀਦਣ ’ਤੇ ਪਾਬੰਦੀ

Must read


ਓਟਵਾ, 2 ਜਨਵਰੀ

ਕਰੋਨਾ ਮਹਾਮਾਰੀ ਦੀ ਸ਼ੁਰੂਆਤ ਹੋਣ ਮਗਰੋਂ ਘਰਾਂ ਦੀਆਂ ਕੀਮਤਾਂ ਵਧਣ ਕਾਰਨ ਕੈਨੇਡਾ ’ਚ ਵਿਦੇਸ਼ੀਆਂ ’ਤੇ ਰਿਹਾਇਸ਼ੀ ਜਾਇਦਾਦਾਂ ਖਰੀਦਣ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਕੈਨੇਡਾ ਸਰਕਾਰ ਨੇ ਇਸ ਸਬੰਧੀ ਕਾਨੂੰਨ ਪਾਸ ਕੀਤਾ ਹੈ ਕਿਉਂਕਿ ਕਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਘਰਾਂ ਦੀਆਂ ਕੀਮਤਾਂ ਵਧੀਆਂ ਹਨ। ਕੁਝ ਸਿਆਸੀ ਆਗੂਆਂ ਦਾ ਮੰਨਣਾ ਹੈ ਕਿ ਘਰਾਂ ਦੀਆਂ ਕੀਮਤਾਂ ਵਧਣ ਪਿੱਛੇ ਉਹ ਖਰੀਦਦਾਰ ਜ਼ਿੰਮੇਵਾਰ ਹਨ ਜਿਨ੍ਹਾਂ ਇਹ ਘਰ ਨਿਵੇਸ਼ ਦੇ ਮੰਤਵ ਨਾਲ ਖਰੀਦੇ ਹਨ। ਇਸ ਕਾਰਨ ਘਰ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੇ ਹਨ। ਪਿਛਲੇ ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਨੇ ਕਿਹਾ ਸੀ ਕਿ ਕੈਨੇਡਾ ਦੇ ਘਰਾਂ ਦੀ ਖਾਹਿਸ਼ ਮੁਨਾਫਾਖੋਰਾਂ, ਅਮੀਰਾਂ ਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਖਿੱਚ ਰਹੀ ਹੈ। ਪਾਰਟੀ ਅਨੁਸਾਰ, ‘ਵੱਡੀ ਪੱਧਰ ’ਤੇ ਘਰ ਖਾਲੀ ਪੲੇ ਹਨ ਤੇ ਮੁਨਾਫੇ ਦੇ ਅਨੁਮਾਨਾਂ ਕਾਰਨ ਘਰਾਂ ਦੀਆਂ ਕੀਮਤਾਂ ਅਸਮਾਨੀ ਪੁੱਜੀਆਂ ਹਨ। ਘਰ ਲੋਕਾਂ ਲਈ ਹਨ ਨਾ ਕਿ ਨਿਵੇਸ਼ਕਾਂ ਲਈ।’ ਮੀਡੀਆ ਰਿਪੋਰਟਾਂ ਅਨੁਸਾਰ ਪਰਵਾਸੀਆਂ ਤੇ ਕੈਨੇਡਾ ਦੇ ਸਥਾਈ ਵਸਨੀਕਾਂ, ਜੋ ਕੈਨੇਡਾ ਦੇ ਨਾਗਰਿਕ ਨਹੀਂ ਹਨ, ਨੂੰ ਇਸ ਕਾਨੂੰਨ ’ਚ ਛੋਟ ਦਿੱਤੀ ਗਈ ਹੈ। ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਨੇ ਦੱਸਿਆ ਕਿ ਫਰਵਰੀ ਮਹੀਨੇ ਕੈਨੇਡਾ ’ਚ ਘਰਾਂ ਦੀ ਔਸਤ ਕੀਮਤ ਅੱਠ ਲੱਖ ਡਾਲਰ ਸੀ ਜੋ ਬਾਅਦ ’ਚ 13 ਫੀਸਦ ਦੇ ਕਰੀਬ ਘੱਟ ਗਈ। ਉਨ੍ਹਾਂ ਦੱਸਿਆ ਕਿ ਘਰਾਂ ਦੀਆਂ ਕੀਮਤਾਂ ਵਧਣ ਪਿੱਛੇ ਕਾਰਨ ਕੈਨੇਡੀਅਨ ਬੈਂਕ ਵੀ ਹੈ ਕਿਉਂਕਿ ਉਸ ਵੱਲੋਂ ਵਿਆਜ਼ ਦਰਾਂ ’ਚ ਵਾਧਾ ਕੀਤਾ ਜਾ ਰਿਹਾ ਹੈ। -ਏਐੱਨਆਈ





News Source link

- Advertisement -

More articles

- Advertisement -

Latest article