ਆਸਟਰੇਲੀਆ ਨਾਲ ਵਪਾਰ ਸਮਝੌਤੇ ਤਹਿਤ ਗਹਿਣਿਆਂ ਦੀ ਪਹਿਲੀ ਖੇਪ ਰਵਾਨਾ

0
228


ਮੁੰਬਈ, 29 ਦਸੰਬਰ

ਭਾਰਤ ਆਸਟਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ (ਈਸੀਟੀਏ) ਤਹਿਤ ਗਹਿਣਿਆਂ ਦੀ ਪਹਿਲੀ ਖੇਪ ਅੱਜ ਮੁੰਬਈ, ਸੂਰਤ ਅਤੇ ਚੇਨਈ ਤੋਂ ਰਵਾਨਾ ਕੀਤੀ ਗਈ। ਨਗ ਅਤੇ ਗਹਿਣੇ ਬਰਾਮਦ ਪ੍ਰਮੋਸ਼ਨ ਕੌਂਸਲ(ਜੀਜੇਈਪੀਸੀ) ਨੇ ਇਹ ਜਾਣਕਾਰੀ ਦਿੱਤੀ।

ਜੀਜੇਈਪੀਸੀ ਨੇ ਬਿਆਨ ਵਿੱਚ ਕਿਹਾ ਹੈ ਕਿ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ 29 ਦਸੰਬਰ ਨੂੰ ਮੁੰਬਈ ਵਿੱਚ ਭਾਰਤ ਆਸਟਰੇਲੀਆ ਮੁਕਤ ਵਪਾਰ ਸਮਝੌਤੇ ਤਹਿਤ ਪਹਿਲੀ ਖੇਪ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਵਣਜ ਅਤੇ ਉਦਯੋਗ ਮੰਤਰੀ ਨੇ ਕਿਹਾ, ‘‘ਆਸਟਰੇਲੀਆ ਨਾਲ ਇਸ ਸਮਝੌਤੇ ਦੇ ਲਾਗੂ ਹੋਣ ਦੇ ਇਕ ਵਰ੍ਹੇ ਦੇ ਅੰਦਰ ਦੋ ਸਮਝੌਤੇ ਹੋ ਚੁੱਕੇ ਹਨ। ਆਸਟਰੇਲੀਆ ਵਿੱਚ ਤਿਆਰ ਉਤਪਾਦਾਂ ਦੇ ਬਰਾਮਦ ਦੀਆਂ ਵਧੇਰੇ ਸੰਭਾਵਨਾਵਾਂ ਹਨ। ਜ਼ਿਕਰਯੋਗ ਹੈ ਕਿ ਭਾਰਤ ਅਤੇ ਆਸਟਰੇਲੀਆ ਵਿਚਕਾਰ ਮੁਕਤ ਵਪਾਰ ਸਮਝੌਤਾ ਅੱਜ ਤੋਂ ਹੀ ਲਾਗੂ ਹੋਇਆ ਹੈ।

ਇਸ ਸਮਝੌਤੇ ਤਹਿਤ ਭਾਰਤ ਦੇ ਬਰਾਮਦਕਾਰਾਂ ਨੂੰ ਵਧੇਰੇ ਲਾਭ ਹੋਵੇਗਾ ਅਤੇ ਉਨ੍ਹਾਂ ਦੇ 6000 ਤੋਂ ਵਧ ਉਤਪਾਦਾਂ ਨੂੰ ਆਸਟਰੇਲੀਆਂ ਵਿੱਚ ਡਿਊਟੀ ਮੁਕਤ ਪਹੁੰਚ ਮਿਲੇਗੀ। -ਪੀਟੀਆਈ



News Source link

LEAVE A REPLY

Please enter your comment!
Please enter your name here