ਫੁਟਬਾਲ ਵਿਸ਼ਵ ਕੱਪ ਵਿੱਚ ਕ੍ਰੋਏਸ਼ੀਆ ਤੀਜੇ ਸਥਾਨ ’ਤੇ

Must read


ਦੋਹਾ, 17 ਦਸੰਬਰ

ਫੁਟਬਾਲ ਵਿਸ਼ਵ ਕੱਪ ਦੇ ਅੱਜ ਇੱਥੇ ਹੋਏ ਤੀਜੇ ਸਥਾਨ ਦੇ ਮੈਚ ਵਿੱਚ ਕ੍ਰੋਏਸ਼ੀਆ ਨੇ ਮੋਰੱਕੋ ਨੂੰ 2-1 ਨਾਲ ਹਰਾ ਦਿੱਤਾ। ਇਸ ਤਰ੍ਹਾਂ ਕ੍ਰੋੲੇਸ਼ੀਆ ਨੇ ਵਿਸ਼ਵ ਕੱਪ ਵਿੱਚ ਤੀਜੇ ਸਥਾਨ ’ਤੇ ਕਬਜ਼ਾ ਕਰ ਲਿਆ। ਕ੍ਰੋਏਸ਼ੀਆ ਵੱਲੋਂ ਜੋਸਕੋ ਗਵਾਰਡੀਅਲ ਤੇ ਮਿਜ਼ਲਾਵ ਓਰਸਿਕ ਨੇ ਗੋਲ ਕੀਤੇ। ਕ੍ਰੋਏਸ਼ੀਆ ਨੇ ਜੋਸਕੋ ਵੱਲੋਂ ਕੀਤੇ ਗੋਲ ਦੀ ਬਦੌਲਤ ਮੈਚ ਦੇ ਸੱਤਵੇਂ ਮਿੰਟ ਵਿੱਚ ਹੀ ਲੀਡ ਬਣਾ ਲਈ। ਨੌਵੇਂ ਮਿੰਟ ਵਿੱਚ ਹੀ ਮੋਰੱਕੋ ਨੇ ਅਚਰਫ ਡਾਰੀ ਵੱਲੋਂ ਕੀਤੇ ਗੋਲ ਦੀ ਬਦੌਲਤ ਕ੍ਰੋਏਸ਼ੀਆ ਦੀ ਬਰਾਬਰੀ ਕਰ ਲਈ। ਇਸ ਤੋਂ ਬਾਅਦ ਮੁਕਾਬਲੇ ਦੇ 42ਵੇਂ ਮਿੰਟ ਵਿੱਚ ਮਿਜ਼ਲਾਵ ਵੱਲੋਂ ਕੀਤੇ ਗੋਲ ਨਾਲ ਕ੍ਰੋਏਸ਼ੀਆ ਨੇ 2-1 ਦੀ ਲੀਡ ਹਾਸਲ ਕਰ ਲਈ ਜੋ ਕਿ ਅਖੀਰ ਤੱਕ ਬਰਕਰਾਰ ਰਹੀ। ਜ਼ਿਕਰਯੋਗ ਹੈ ਕਿ ਮੋਰੱਕੋ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਅਫਰੀਕੀ ਟੀਮ ਹੈ। –ਏਜੰਸੀ





News Source link

- Advertisement -

More articles

- Advertisement -

Latest article