ਵੇਟਲਿਫਟਿੰਗ: ਵਿਸ਼ਵ ਚੈਂਪੀਅਨਸ਼ਿਪ ’ਚ ਚਾਨੂ ਨੇ ਚਾਂਦੀ ਦਾ ਤਗਮਾ ਜਿੱਤਿਆ

Must read


ਬੋਗਾਟਾ (ਕੋਲੰਬੀਆ): ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਗੁੱਟ ਦੇ ਦਰਦ ਨਾਲ ਜੂਝਦਿਆਂ ਇੱਥੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕੁੱਲ 200 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਦੌਰਾਨ ਉਸ ਨੇ ਟੋਕੀਓ ਓਲੰਪਿਕ ਦੀ ਚੈਂਪੀਅਨ ਚੀਨ ਦੀ ਹੋਊ ਜ਼ੀਹੁਆ ਨੂੰ ਵੀ ਹਰਾਇਆ। ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜੇਤੂ ਚਾਨੂ ਨੇ 49 ਕਿਲੋ ਵਰਗ ਦੇ ਸਨੈਚ ਵਿੱਚ 87 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 113 ਕਿਲੋ ਭਾਰ ਚੁੱਕਿਆ। ਚੀਨ ਦੀ ਜਿਆਂਗ ਹੁਈਹੁਆ ਨੇ ਕੁੱਲ 206 ਕਿਲੋ ਭਾਰ ਚੁੱਕ ਕੇ ਸੋਨ ਤਗ਼ਮਾ ਜਿੱਤਿਆ। ਉਸ ਨੇ ਸਨੈਚ ਵਿੱਚ 93 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 113 ਕਿਲੋ ਭਾਰ ਚੁੱਕਿਆ। ਉਸ ਦੀ ਹਮਵਤਨ ਜ਼ੀਹੁਆ ਨੇ ਕੁੱਲ 198 ਕਿਲੋ (89 ਅਤੇ 109 ਕਿਲੋ) ਭਾਰ ਚੁੱਕ ਕੇ ਕਾਂਸੇ ਦਾ ਤਗਮਾ ਜਿੱਤਿਆ। -ਪੀਟੀਆਈ





News Source link

- Advertisement -

More articles

- Advertisement -

Latest article