36 C
Patiāla
Saturday, May 11, 2024

ਮੀਂਹ ਕਾਰਨ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਤੇ ਆਖਰੀ ਟੀ-20 ਬਰਾਬਰ, ਭਾਰਤ ਨੇ ਲੜੀ 1-0 ਨਾਲ ਜਿੱਤੀ

Must read


ਨੇਪੀਅਰ, 22 ਨਵੰਬਰ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਸਰਾ ਅਤੇ ਆਖਰੀ ਟੀ-20 ਕੌਮਾਂਤਰੀ ਮੈਚ ਅੱਜ ਇਥੇ ਮੀਂਹ ਕਾਰਨ ਡਕਵਰਥ ਲੂਈਸ ਨਿਯਮ ਤਹਿਤ ਬਰਾਬਰ ਰਿਹਾ। ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤ ਲਈ ਹੈ। ਭਾਰਤ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਡੇਵੋਨ ਕੌਨਵੇ (59) ਅਤੇ ਗਲੇਨ ਫਿਲਿਪਸ (54) ਦੇ ਅਰਧ ਸੈਂਕੜਿਆਂ ਦੇ ਬਾਵਜੂਦ ਨਿਊਜ਼ੀਲੈਂਡ ਨੂੰ 19.4 ਓਵਰਾਂ ਵਿੱਚ 160 ਦੌੜਾਂ ‘ਤੇ ਢੇਰ ਕਰ ਦਿੱਤਾ। ਭਾਰਤ ਲਈ ਮੁਹੰਮਦ ਸਿਰਾਜ ਨੇ 17 ਦੌੜਾਂ ਦੇ ਕੇ ਚਾਰ ਅਤੇ ਅਰਸ਼ਦੀਪ ਸਿੰਘ ਨੇ 37 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਹਰਸ਼ਲ ਪਟੇਲ ਨੂੰ ਇਕ ਵਿਕਟ ਮਿਲੀ।ਮੀਂਹ ਕਾਰਲ ਜਿਸ ਵੇਲੇ ਮੈਚ ਰੋਕਿਆ ਗਿਆ ਉਸ ਵੇਲੇ ਭਾਰਤ 9 ਓਵਰਾਂ ਵਿੱਚ 4 ਵਿਕਟਾਂ ’ਤੇ 75 ਦੌੜਾਂ ’ਤੇ ਸੀ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਨੇ ਇੱਕ ਬਦਲਾਅ ਕੀਤਾ ਹੈ, ਜਿਸ ਵਿੱਚ ਵਾਸ਼ਿੰਗਟਨ ਸੁੰਦਰ ਦੀ ਥਾਂ ਹਰਸ਼ਲ ਪਟੇਲ ਨੂੰ ਸ਼ਾਮਲ ਕੀਤਾ ਗਿਆ ਹੈ। ਨਿਊਜ਼ੀਲੈਂਡ ਨੇ ਮਾਰਕ ਚੈਪਮੈਨ ਨੂੰ ਕਪਤਾਨ ਕੇਨ ਵਿਲੀਅਮਸਨ ਦੀ ਥਾਂ ਲਿਆ ਹੈ। ਟਿਮ ਸਾਊਥੀ ਟੀਮ ਦੀ ਕਪਤਾਨੀ ਕਰੇਗਾ। ਹਲਕੀ ਬਾਰਿਸ਼ ਕਾਰਨ ਟਾਸ ਵਿੱਚ ਦੇਰੀ ਹੋਈ।





News Source link

- Advertisement -

More articles

- Advertisement -

Latest article