32.2 C
Patiāla
Sunday, May 19, 2024

ਆਸਟਰੇਲੀਆ: ਹੱਤਿਆ ਦੇ ਮਾਮਲੇ ’ਚ ਸ਼ੱਕੀ ਪੰਜਾਬੀ ’ਤੇ ਦਸ ਲੱਖ ਡਾਲਰ ਦਾ ਇਨਾਮ

Must read


ਮੈਲਬਰਨ, 3 ਨਵੰਬਰ

ਮੁੱਖ ਅੰਸ਼

  • ਸੰਨ 2018 ਵਿਚ ਭਾਰਤ ਭੱਜ ਆਇਆ ਸੀ ਪੰਜਾਬ ਦੇ ਬੁੱਟਰ ਕਲਾਂ ਨਾਲ ਸਬੰਧਤ ਰਾਜਵਿੰਦਰ ਸਿੰਘ
  • ਕੁਈਨਜ਼ਲੈਂਡ ਦੇ ਬੀਚ ’ਤੇ 24 ਸਾਲਾ ਲੜਕੀ ਦੀ ਹੱਤਿਆ ਦਾ ਮਾਮਲਾ

ਆਸਟਰੇਲੀਆ ਦੀ ਪੁਲੀਸ ਨੇ ਇਕ 24 ਸਾਲਾ ਲੜਕੀ ਦੀ ਹੱਤਿਆ ਦੇ ਕੇਸ ’ਚ ਮੁਲਜ਼ਮ ਭਾਰਤੀ ਨਾਗਰਿਕ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਦਸ ਲੱਖ ਆਸਟਰੇਲੀਅਨ ਡਾਲਰ (ਪੰਜ ਕਰੋੜ ਰੁਪਏ ਤੋਂ ਵੱਧ) ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਹ ਘਟਨਾ ਕੁਈਨਜ਼ਲੈਂਡ ਸੂਬੇ ਦੇ ਇਕ ਬੀਚ ’ਤੇ 2018 ਵਿਚ ਵਾਪਰੀ ਸੀ। ਪੁਲੀਸ ਨੂੰ ਭਾਰਤ ਨਾਲ ਸਬੰਧਤ ਅਤੇ ਪੇਸ਼ੇ ਵਜੋਂ ਨਰਸ ਰਾਜਵਿੰਦਰ ਸਿੰਘ (38) ਦੀ ਤਲਾਸ਼ ਹੈ। ਕੇਅਰਨਜ਼ ਤੋਂ 40 ਕਿਲੋਮੀਟਰ ਦੂਰ ਵੈਂਗੇਟੀ ਬੀਚ ’ਤੇ ਟੋਯਾਹ ਕੋਰਡਿੰਗਲੇ ਦੀ ਉਸ ਵੇਲੇ ਹੱਤਿਆ ਕਰ ਦਿੱਤੀ ਗਈ ਸੀ ਜਦ ਉਹ ਆਪਣੇ ਕੁੱਤੇ ਨੂੰ ਸੈਰ ਕਰਾ ਰਹੀ ਸੀ। ਪੁਲੀਸ ਮੁਤਾਬਕ ਰਾਜਵਿੰਦਰ ਇਸ ਕੇਸ ਵਿਚ ਮੁੁੱਖ ਮੁਲਜ਼ਮ ਹੈ। ਉਹ ਇਨੀਸਫੇਲ ਵਿਚ ਨਰਸ ਵਜੋਂ ਕੰਮ ਕਰ ਰਿਹਾ ਸੀ। ਕੋਰਡਿੰਗਲੇ ਦੀ ਹੱਤਿਆ ਤੋਂ ਦੋ ਦਿਨ ਬਾਅਦ ਉਹ ਆਪਣੀ ਨੌਕਰੀ, ਪਤਨੀ ਤੇ ਤਿੰਨ ਬੱਚਿਆਂ ਨੂੰ ਆਸਟਰੇਲੀਆ ਵਿਚ ਛੱਡ ਕੇ ਦੇਸ਼ ’ਚੋਂ ਫਰਾਰ ਹੋ ਗਿਆ ਸੀ। ਕੁਈਨਜ਼ਲੈਂਡ ਪੁਲੀਸ ਵੱਲੋਂ ਕਿਸੇ ਦੀ ਗ੍ਰਿਫ਼ਤਾਰੀ ਲਈ ਐਲਾਨਿਆ ਗਿਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਇਨਾਮ ਹੈ। ਪੁਲੀਸ ਅਧਿਕਾਰੀ ਸੋਨੀਆ ਸਮਿੱਥ ਨੇ ਕਿਹਾ, ‘ਅਸੀਂ ਜਾਣਦੇ ਹਾਂ ਕਿ ਉਹ 22 ਅਕਤੂਬਰ ਨੂੰ ਕੇਅਰਨਜ਼ ਤੋਂ ਗਿਆ ਸੀ, ਹੱਤਿਆ ਤੋਂ ਇਕ ਦਿਨ ਬਾਅਦ, ਤੇ ਉਸ ਤੋਂ ਬਾਅਦ ਉਹ 23 ਨੂੰ ਸਿਡਨੀ ਤੋਂ ਭਾਰਤ ਚਲਾ ਗਿਆ। ਉਸ ਦੇ ਭਾਰਤ ਪਹੁੰਚਣ ਦੀ ਪੁਸ਼ਟੀ ਹੋ ਚੁੱਕੀ ਹੈ।’ ਉਹ ਪੰਜਾਬ ਦੇ ਬੁੱਟਰ ਕਲਾਂ ਦਾ ਰਹਿਣ ਵਾਲਾ ਹੈ। ਪੁਲੀਸ ਮੁਤਾਬਕ ਰਾਜਵਿੰਦਰ ਦੀ ਆਖ਼ਰੀ ਲੋਕੇਸ਼ਨ ਭਾਰਤ ਵਿਚ ਮਿਲੀ ਹੈ। ਕੇਅਰਨਜ਼ ਵਿਚ ਇਕ ਪੜਤਾਲ ਕੇਂਦਰ ਸਥਾਪਿਤ ਕੀਤਾ ਗਿਆ ਹੈ ਜਿੱਥੇ ਪੂਰੇ ਸੂਬੇ ਤੋਂ ਪੰਜਾਬੀ-ਹਿੰਦੀ ਬੋਲਣ ਵਾਲੇ ਅਧਿਕਾਰੀਆਂ ਨੂੰ ਸੱਦ ਲਿਆ ਗਿਆ ਹੈ। ਇਹ ਅਧਿਕਾਰੀ ਵਟਸਐਪ ’ਤੇ ਸੂਚਨਾਵਾਂ ਹਾਸਲ ਕਰ ਰਹੇ ਹਨ। ਪੁਲੀਸ ਵਿਭਾਗ ਦੇ ਮੰਤਰੀ ਮਾਰਕ ਰਯਾਨ ਨੇ ਕਿਹਾ ਕਿ ਇਹ ਅਪਰਾਧ ਬਹੁਤ ਘਿਣਾਉਣੀ ਕਿਸਮ ਦਾ ਹੈ ਤੇ ਇਸ ਨੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮੁਲਜ਼ਮ ਦਾ ਪਿੱਛਾ ਨਹੀਂ ਛੱਡੇਗੀ। -ਪੀਟੀਆਈ 





News Source link

- Advertisement -

More articles

- Advertisement -

Latest article