36.3 C
Patiāla
Thursday, May 2, 2024

ਯੂਕਰੇਨ ਜੰਗ ਕਾਰਨ ਮੋਟੇ ਅਨਾਜ ਦੀਆਂ ਕੀਮਤਾਂ ਸਭ ਤੋਂ ਉੱਚ ਪੱਧਰ ’ਤੇ ਪੁੱਜੀਆਂ: ਸੰਯੁਕਤ ਰਾਸ਼ਟਰ

Must read


ਰੋਮ, 8 ਅਪਰੈਲ

ਸੰਯੁਕਤ ਰਾਸ਼ਟਰ ਨੇ ਅੱਜ ਕਿਹਾ ਕਿ ਰੂਸ-ਯੂਕਰੇਨ ਜੰਗ ਕਾਰਨ ਸੰਸਾਰ ਭਰ ਵਿੱਚ ਖ਼ੁਰਾਕੀ ਵਸਤਾਂ ਜਿਵੇਂ ਅਨਾਜ ਅਤੇ ਬਨਸਪਤੀ ਤੇਲਾਂ ਦੀਆਂ ਕੀਮਤਾਂ ਮਾਰਚ ਮਹੀਨੇ ਆਪਣੇ ਹੁਣ ਤੱਕ ਦੇ ਸਭ ਤੋਂ ਉੱਚ ਪੱਧਰ ’ਤੇ ਪੁੱਜ ਗਈਆਂ ਹਨ। ਸੰਯੁਕਤ ਰਾਸ਼ਟਰ ਦੀ ਖ਼ੁਰਾਕ ਤੇ ਖੇਤੀਬਾੜੀ ਸੰਸਥਾ (ਐੱਫਏਓ) ਨੇ ਅੱਜ ਕਿਹਾ ਕਿ ਉਸ ਦੇ ਖ਼ੁਰਾਕੀ ਕੀਮਤ ਸੂਚਕ ਅੰਕ ਵਿੱਚ ਫਰਵਰੀ ਮਹੀਨੇ ਦੇ ਮੁਕਾਬਲੇ ਪਿਛਲੇ ਮਹੀਨੇ ਕੀਮਤਾਂ ਵਿੱਚ ਦਹਾਈ ਅੰਕ ਫ਼ੀਸਦੀ ਤੱਕ ਵਾਧਾ ਦਰਜ ਕੀਤਾ ਹੈ। ਇਸ ਸੂਚਕ ਅੰਕ ਤਹਿਤ ਹਰ ਮਹੀਨੇ ਵਸਤੂਆਂ ਦੀਆਂ ਕੌਮਾਂਤਰੀ ਕੀਮਤਾਂ ਵਿੱਚ ਹੋ ਰਹੀਆਂ ਤਬਦੀਲੀਆਂ ਨੂੰ ਦਰਜ ਕੀਤਾ ਜਾਂਦਾ ਹੈ। ਖ਼ੁਰਾਕ ਤੇ ਖੇਤੀਬਾੜੀ ਸੰਸਥਾ ਨੇ ਕਿਹਾ ਕਿ ਸੂਚਕ ਅੰਕ ਫਰਵਰੀ ਦੇ ਮੁਕਾਬਲੇ ਪਿਛਲੇ ਮਹੀਨੇ 12.6 ਫ਼ੀਸਦੀ ਵਾਧੇ ਨਾਲ 159.3 ਅੰਕ ਤੱਕ ਪੁੱਜ ਗਿਆ, ਜੋ 1990 ਵਿੱਚ ਸੂਚਕ ਅੰਕ ਬਣਨ ਮਗਰੋਂ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਰੋਮ ਸਥਿਤ ਏਜੰਸੀ ਦਾ ਕਹਿਣਾ ਹੈ ਕਿ ਕਣਕ ਅਤੇ ਹੋਰ ਮੋਟੇ ਅਨਾਜ ਦੀਆਂ 17.1 ਫ਼ੀਸਦੀ ਕੀਮਤਾਂ ਵਧਣ ਪਿਛੇ ਕਾਫ਼ੀ ਹੱਦ ਤੱਕ ਯੂਕਰੇਨ ਵਿੱਚ ਜੰਗ ਜ਼ਿੰਮੇਵਾਰ ਹੈ। ਆਲਮੀ ਕਣਕ ਅਤੇ ਮੱਕੀ ਦੀ ਬਰਾਮਦ ਵਿੱਚ ਰੂਸ ਤੇ ਯੂਕਰੇਨ ਦਾ ਕ੍ਰਮਵਾਰ ਲਗਪਗ 30 ਫ਼ੀਸਦੀ ਅਤੇ 20 ਫ਼ੀਸਦੀ ਦਾ ਯੋਗਦਾਨ ਹੈ। -ਏਪੀ





News Source link

- Advertisement -

More articles

- Advertisement -

Latest article