40.7 C
Patiāla
Tuesday, June 16, 2026

ਭਾਰਤੀ ਪੇਸ਼ੇਵਰਾਂ ਲਈ ਲਾਹੇਵੰਦ ਹੋਵੇਗੀ ਹਾਂਗਕਾਂਗ ਦੀ ਨਵੀਂ ਵੀਜ਼ਾ ਸਕੀਮ

Must read


ਨਵੀਂ ਦਿੱਲੀ, 30 ਅਕਤੂਬਰ

ਹਾਂਗਕਾਂਗ ਵੱਲੋਂ ਲਾਗੂ ਕੀਤੀ ਜਾ ਰਹੀ ਨਵੀਂ ਵੀਜ਼ਾ ਨੀਤੀ ਭਾਰਤ ਦੇ ਵੱਡੀ ਗਿਣਤੀ ਪੇਸ਼ੇਵਰਾਂ ਲਈ ਲਾਹੇਵੰਦ ਸਾਬਿਤ ਹੋਵੇਗੀ। ਇਸ ਦਾ ਲਾਭ ਫਿਨਟੈੱਕ, ਲੌਜਿਸਟਿਕਸ ਤੇ ਬੈਂਕਿੰਗ ਖੇਤਰ ਦੇ ਮਾਹਿਰਾਂ ਨੂੰ ਹੋਵੇਗਾ। ਪਿਛਲੇ ਦੋ ਸਾਲਾਂ ਵਿਚ ਹਾਂਗਕਾਂਗ ਸ਼ਹਿਰ ਦੀ ਕੰਮਕਾਜੀ ਆਬਾਦੀ ਘਟੀ ਹੈ ਤੇ ਲੋਕ ਦੇਸ਼ ਤੋਂ ਬਾਹਰ ਜਾ ਰਹੇ ਹਨ। ਅਜਿਹੇ ਵਿਚ ਕੌਮਾਂਤਰੀ ਵਿੱਤੀ ਕੇਂਦਰ ਵਜੋਂ ਸ਼ਹਿਰ ਦਾ ਦਰਜਾ ਖ਼ਤਰੇ ਵਿਚ ਪੈ ਗਿਆ ਹੈ। ਸ਼ਹਿਰ ਦੇ ਮੁੱਖ ਕਾਰਜਕਾਰੀ ਜੌਹਨ ਲੀ ਨੇ ਇਸ ਮਹੀਨੇ ‘ਟੌਪ ਟੈਲੈਂਟ ਪਾਸ ਸਕੀਮ’ ਦਾ ਐਲਾਨ ਕੀਤਾ ਹੈ। ਇਸ ਵਿਚ ਉੱਚੀ ਕਮਾਈ ਕਰਨ ਵਾਲਿਆਂ ਲਈ ਰਿਆਇਤਾਂ ਦਾ ਐਲਾਨ ਕੀਤਾ ਗਿਆ ਹੈ। ਟਾਪਰ ਯੂਨੀਵਰਸਿਟੀ ਗ੍ਰੈਜੂਏਟਾਂ ਨੂੰ ਵੀ ਸਕੀਮ ਵਿਚ ਸ਼ਾਮਲ ਕੀਤਾ ਗਿਆ ਹੈ। -ਆਈਏਐੱਨਐੱਸ     



News Source link

- Advertisement -

More articles

- Advertisement -

Latest article