33.5 C
Patiāla
Thursday, May 2, 2024

ਪੈਟਰੋਲ ਤੇ ਡੀਜ਼ਲ 80 ਪੈਸੇ ਹੋਰ ਮਹਿੰਗੇ

Must read


ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦਾ ਭਾਅ ਅੱਜ 80 ਪੈਸੇ ਪ੍ਰਤੀ ਲਿਟਰ ਹੋਰ ਵਧ ਗਿਆ ਹੈ। ਇਸ ਤਰ੍ਹਾਂ ਪਿਛਲੇ 9 ਦਿਨਾਂ ਵਿਚ ਤੇਲ ਕੀਮਤਾਂ ’ਚ ਕੁੱਲ 5.60 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋ ਚੁੱਕਾ ਹੈ। ਦਿੱਲੀ ਵਿਚ ਪੈਟਰੋਲ ਹੁਣ 101.01 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ ਜਦਕਿ ਡੀਜ਼ਲ ਦੀ ਕੀਮਤ 92.27 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਕੀਮਤਾਂ ਪੂਰੇ ਮੁਲਕ ਵਿਚ ਚੜ੍ਹੀਆਂ ਹਨ ਤੇ ਰਾਜਾਂ ਦੇ ਟੈਕਸ ਦੇ ਹਿਸਾਬ ਨਾਲ ਇਹ ਵੱਖ-ਵੱਖ ਪੱਧਰ ਉਤੇ ਹਨ। ਵਿਧਾਨ ਸਭਾ ਚੋਣਾਂ ਕਾਰਨ ਕਰੀਬ ਸਾਢੇ ਚਾਰ ਮਹੀਨੇ ਦੀ ਰੋਕ ਮਗਰੋਂ ਕੀਮਤਾਂ ਵਿਚ ਇਹ ਲਗਾਤਾਰ ਨੌਵਾਂ ਵਾਧਾ ਹੈ। 22 ਮਾਰਚ ਨੂੰ ਪੈਟਰੋਲ ਤੇ ਡੀਜ਼ਲ ਦੀ ਕੀਮਤ ਪਹਿਲੀ ਵਾਰ 80 ਪੈਸੇ ਪ੍ਰਤੀ ਲਿਟਰ ਵਧਾਈ ਗਈ ਸੀ। ਮੰਗਲਵਾਰ ਪੈਟਰੋਲ ਦੀ ਕੀਮਤ ਵਿਚ 80 ਪੈਸੇ ਤੇ ਡੀਜ਼ਲ ਦੀ ਕੀਮਤ ਵਿਚ 70 ਪੈਸੇ ਦਾ ਵਾਧਾ ਕੀਤਾ ਗਿਆ ਸੀ। -ਪੀਟੀਆਈ

ਤੇਲ ਕੀਮਤਾਂ ’ਚ ਵਾਧਾ ਪ੍ਰਧਾਨ ਮੰਤਰੀ ਦੇ ਰੋਜ਼ਾਨਾ ਦੇ ਕੰਮਾਂ ’ਚ ਸ਼ੁਮਾਰ: ਰਾਹੁਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਿਅੰਗ ਕਸਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਰੋਜ਼ਾਨਾ ਦੇ ਕੰਮਾਂ ਵਿਚ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ ’ਚ ਵਾਧਾ ਕਰਨਾ ਵੀ ਸ਼ੁਮਾਰ ਹੈ। ਇਸ ਤੋਂ ਇਲਾਵਾ ਉਹ ਰੋਜ਼ ਕਿਸਾਨਾਂ ਨੂੰ ਹੋਰ ਬੇਵੱਸ ਕਰਨ, ਸਰਕਾਰੀ ਕੰਪਨੀਆਂ ਨੂੰ ਵੇਚਣ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ‘ਖੋਖ਼ਲੇ ਸੁਫ਼ਨੇ’ ਦਿਖਾਉਣ ਦਾ ਕੰਮ ਵੀ ਕਰਦੇ ਹਨ। ਗਾਂਧੀ ਨੇ ਟਵੀਟ ਕਰਦਿਆਂ ਹੈਸ਼ਟੈਗ ‘ਰੋਜ਼ ਸੁਬਾਹ ਕੀ ਬਾਤ’ ਵੀ ਵਰਤਿਆ।  



News Source link

- Advertisement -

More articles

- Advertisement -

Latest article