31.5 C
Patiāla
Wednesday, May 15, 2024

ਨਿਹਾਲ ਸਿੰਘ ਵਾਲਾ ਤੇ ਧੂੜਕੋਟ ਦੀਆਂ ਮੁਟਿਆਰਾਂ ਨੇ ਸੋਨ ਤਗ਼ਮੇ ਜਿੱਤੇ

Must read


ਪੱਤਰ ਪ੍ਰੇਰਕ

ਨਿਹਾਲ ਸਿੰਘ ਵਾਲਾ, 22 ਅਗਸਤ

ਇੱਥੋਂ ਨੇੜਲੇ ਪਿੰਡ ਧੂੜਕੋਟ ਅਤੇ ਰਣਸੀਂਹ ਕਲਾਂ ਦੇ ਬਾਬਾ ਸ਼ੇਖ ਫ਼ਰੀਦ ਕੁਸ਼ਤੀ ਅਖਾੜਾ ਦੀਆਂ ਲੜਕੀਆਂ ਨੇ ਪੰਜਾਬ ਸੀਨੀਅਰ ਰਾਜ ਕੁਸ਼ਤੀ ਚੈਂਪੀਅਨਸ਼ਿਪ ਅਤੇ ਅਧੀਨ 23 ਕਿਲੋ ਭਾਰ ਵਰਗ ਵਿੱਚ ਪੰਜ ਤਗ਼ਮੇ ਜਿੱਤ ਕੇ ਸੂਬੇ ਵਿੱਚੋਂ ਜ਼ਿਲ੍ਹੇ ਲਈ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਬਾਬਾ ਸ਼ੇਖ ਫਰੀਦ ਕੁਸ਼ਤੀ ਅਖਾੜੇ ਵਿੱਚ ਜੇਤੂ ਪਹਿਲਵਾਨ ਲੜਕੀਆਂ ਦਾ ਪਿੰਡ ਤੇ ਅਖਾੜਾ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਹੁਸ਼ਿਆਰਪੁਰ ਤੇ ਨਵਾਂਸ਼ਹਿਰ ਵਿੱਚ ਹੋਈ ਸੀਨੀਅਰ ਚੈਂਪੀਅਨਸ਼ਿਪ ਵਿੱਚ ਪਹਿਲਵਾਨ ਨਵਜੋਤ ਕੌਰ ਧੂੜਕੋਟ ਦੋ ਤੇ ਪਹਿਲਵਾਨ ਰੁਪਿੰਦਰ ਕੌਰ ਰਣਸੀਂਹ ਕਲਾਂ ਨੇ ਦੋ ਸੋਨ ਤਗ਼ਮੇ ਅਤੇ ਕਿਰਨਦੀਪ ਕੌਰ ਨੇ ਚਾਂਦੀ ਦਾ ਤਗ਼ਮਾ ਜਿੱਤਿਆ। 23 ਕਿਲੋ ਭਾਰ ਵਰਗ ਵਿੱਚ ਵਿੱਚ ਪਹਿਲਵਾਨ ਸਿਮਰਨ ਕੌਰ ਨਿਹਾਲ ਸਿੰਘ ਵਾਲਾ ਨੇ ਇੱਕ ਸੋਨ ਤਗ਼ਮਾ ਜਿੱਤਿਆ। ਅਖਾੜਾ ਕਮੇਟੀ ਦੇ ਪ੍ਰਧਾਨ ਡਾ. ਹਰਗੁਰਪਰਤਾਪ ਸਿੰਘ ਦੀਪ ਹਸਪਤਾਲ ਨੇ ਕੋਚ ਜਗਦੀਪ ਜੱਗੂ ਤੇ ਪਹਿਲਵਾਨ ਲੜਕੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ।





News Source link

- Advertisement -

More articles

- Advertisement -

Latest article