28.8 C
Patiāla
Tuesday, May 7, 2024

ਕੁਸ਼ਤੀ: ਬਜਰੰਗ, ਦੀਪਕ ਤੇ ਸਾਕਸ਼ੀ ਨੇ ਸੋਨ ਤਗ਼ਮੇ ਜਿੱਤੇ

Must read


ਬਰਮਿੰਘਮ, 5 ਅਗਸਤ

ਭਾਰਤੀ ਪਹਿਲਵਾਨਾਂ ਦੀਪਕ ਪੂਨੀਆ, ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਨੇ ਸ਼ੁੱਕਰਵਾਰ ਨੂੰ ਇੱਥੇ ਰਾਸ਼ਟਰਮੰਡਲ ਖੇਡਾਂ ਦੇ ਕੁਸ਼ਤੀ ਵਿੱਚ ਆਪੋ-ਆਪਣੇ ਫਾਈਨਲ ਮੁਕਾਬਲੇ ਜਿੱਤ ਕੇ ਭਾਰਤ ਦੀ ਝੋਲੀ ਤਿੰਨ ਸੋਨ ਤਗ਼ਮੇ ਪਾਏ। ਉਨ੍ਹਾਂ ਤੋਂ ਪਹਿਲਾਂ ਅੰਸ਼ੂ ਮਲਿਕ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਦੀਪਕ ਪੂਨੀਆ ਨੇ 86 ਕਿਲੋ ਫਰੀਸਟਾਈਲ ਵਿੱਚ ਪਾਕਿਸਤਾਨ ਦੇ ਮੁਹੰਮਦ ਇਨਾਮ ਨੂੰ 3-0 ਨਾਲ ਹਰਾਇਆ। 

ਅੰਸ਼ੂ ਮਲਿਕ।

ਬਜਰੰਗ ਪੂਨੀਆ ਨੇ 65 ਕਿਲੋਗ੍ਰਾਮ ਭਾਰ ਵਰਗ ਵਿੱਚ ਕੈਨੇਡਾ ਦੇ ਪਹਿਲਵਾਨ ਲਾਚਲੈਨ ਮੈੱਕਗਿਲ ਨੂੰ ਹਰਾ ਕੇ ਸੋਨ ਤਗ਼ਮਾ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਅੰਸ਼ੂ ਮਲਿਕ ਨੇ 57 ਕਿਲੋ ਫਰੀ ਸਟਾਈਲ ਮੁਕਾਬਲੇ ’ਚ ਚਾਂਦੀ ਦਾ ਤਗ਼ਮਾ ਜਿੱਤ ਕੇ ਦੇਸ਼ ਦਾ ਕੁਸ਼ਤੀ ਵਿੱਚ ਖਾਤਾ ਖੋਲ੍ਹਿਆ। ਸਾਕਸ਼ੀ ਮਲਿਕ ਨੇ 62 ਕਿਲੋ ਫਰੀਸਟਾਈਲ ਦੇ ਫਾਈਨਲ ਵਿੱਚ ਕੈਨੇਡਾ ਦੀ ਪਹਿਲਵਾਨ ਗੋਡਿਨੇਜ ਗੌਂਜਾਲੇਜ ਨੂੰ ਸ਼ਿਕਸਤ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਨ ਤਗ਼ਮਾ ਜੇਤੂ ਪਹਿਲਵਾਨਾਂ ਨੂੰ ਵਧਾਈ  –ਪੀਟੀਆਈ

ਬਜਰੰਗ ਪੂਨੀਆ।





News Source link

- Advertisement -

More articles

- Advertisement -

Latest article