44.8 C
Patiāla
Friday, May 17, 2024

ਚੀਨ ਦੀਆਂ ਧਮਕੀਆਂ ਦੇ ਬਾਵਜੂਦ ਪੈਲੋਸੀ ਤਾਇਵਾਨ ਪਹੁੰਚੀ

Must read


ਤਾਇਪੇ,  2 ਅਗਸਤ

ਅਮਰੀਕੀ ਸੰਸਦ ਦੇ ਹੇਠਲੇ ਸਦਨ ਦੀ ਸਪੀਕਰ ਨੈਨਸੀ ਪੈਲੋਸੀ ਪੇਈਚਿੰਗ ਵੱਲੋਂ ਗੰਭੀਰ ਨਤੀਜੇ ਭੁਗਤਣ ਦੀਆਂ ਦਿੱਤੀਆਂ ਧਮਕੀਆਂ ਦੇ ਬਾਵਜੂਦ ਅੱਜ ਤਾਇਵਾਨ ਪਹੁੰਚ ਗਈ। ਪਿਛਲੇ 25 ਸਾਲ ਤੋਂ ਵੱਧ ਸਮੇਂ ’ਚ ਤਾਇਵਾਨ ’ਚ ਆਉਣ ਵਾਲੀ ਉਹ ਅਮਰੀਕਾ ਦੀ ਸਭ ਤੋਂ ਸੀਨੀਅਰ ਆਗੂ ਹੈ। ਪੈਲੋਸੀ ਦੇ ਇਸ ਦੌਰੇ ਨਾਲ ਚੀਨ ਅਤੇ ਅਮਰੀਕਾ ਵਿਚਾਲੇ ਤਣਾਅ ਵਧ ਗਿਆ ਹੈ। ਜ਼ਿਕਰਯੋਗ ਹੈ ਕਿ ਚੀਨ ਸਵੈ-ਸ਼ਾਸਿਤ ਤਾਇਵਾਨ ’ਤੇ ਆਪਣਾ ਹੱਕ ਹੋਣ ਦਾ ਦਾਅਵਾ ਕਰਦਾ ਹੈ। ਉਹ ਵਿਦੇਸ਼ੀ ਅਧਿਕਾਰੀਆਂ ਦੇ ਤਾਇਵਾਨ ਦੌਰੇ ਦਾ ਵਿਰੋਧ ਕਰਦਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਇਹ ਇਸ ਨੂੰ ਪ੍ਰਭੂਸੱਤਾ ਵਜੋਂ ਮਾਨਤਾ ਦੇਣ ਦੇ ਬਰਾਬਰ ਹੈ।





News Source link

- Advertisement -

More articles

- Advertisement -

Latest article