69ਵਾਂ ਫਿਲਮਫੇਅਰ ਐਵਾਰਡ: ਸਿਰਫ ਤਕਨੀਕੀ ਪੁਰਸਕਾਰਾਂ ਦਾ ਐਲਾਨ

0
206


ਗਾਂਧੀਨਗਰ, 28 ਜਨਵਰੀ

69ਵੇਂ ਫਿਲਮਫੇਅਰ ਐਵਾਰਡਸ ਦਾ ਐਲਾਨ ਹੋਣ ਵਾਲਾ ਹੈ। ਇਹ ਐਵਾਰਡ ਸਮਾਗਮ ਗਾਂਧੀਨਗਰ (ਗੁਜਰਾਤ) ਦੇ ਗਿਫਟ ਸਿਟੀ ਵਿੱਚ ਹੋ ਰਿਹਾ ਹੈ। ਹੁਣ ਤੱਕ ਸਿਰਫ਼ ਤਕਨੀਕੀ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ ਨੂੰ ਸਰਵੋਤਮ ਐਕਸ਼ਨ ਸ਼੍ਰੇਣੀ ਵਿੱਚ ਪੁਰਸਕਾਰ ਮਿਲਿਆ ਹੈ। ‘ਰੌਕੀ ਔਰ ਰਾਨੀ ਦੀ ਪ੍ਰੇਮ ਕਹਾਨੀ ਦੇ ਗੀਤ ‘ਝੁਮਕਾ’ ਲਈ ਗਣੇਸ਼ ਆਚਾਰੀਆ ਨੂੰ ਸਰਵੋਤਮ ਕੋਰੀਓਗ੍ਰਾਫੀ ਦਾ ਐਵਾਰਡ ਦਿੱਤਾ ਗਿਆ ਹੈ। ਤਕਨੀਕੀ ਪੁਰਸਕਾਰਾਂ ਦੀ ਸ਼੍ਰੇਣੀ ਵਿੱਚ ‘ਸੈਮ ਬਹਾਦਰ’ ਨੂੰ ਸਭ ਤੋਂ ਵੱਧ ਤਿੰਨ ਪੁਰਸਕਾਰ ਮਿਲੇ ਹਨ, ਜਦੋਂ ਕਿ ‘ਐਨੀਮਲ’ ਨੂੰ ਦੋ ਪੁਰਸਕਾਰ ਮਿਲੇ ਹਨ।



News Source link