ਪੰਜਾਬੀ ਸੁਪਰਸਟਾਰ Diljit Dosanjh ਨੇ ਆਪਣੀ ‘Aura World Tour’ ਦੀ ਸ਼ੁਰੂਆਤ ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਸਥਿਤ B.C. Place ਤੋਂ ਕੀਤੀ। ਇਸ ਕਨਸਰਟ ਲਈ ਵੱਡੀ ਗਿਣਤੀ ਵਿੱਚ ਦਰਸ਼ਕ ਇਕੱਠੇ ਹੋਣ ਦੀ ਉਮੀਦ ਹੈ।
ਦਿਲਜੀਤ ਨੇ ਇਸ ਮੌਕੇ ਨੂੰ ਇਤਿਹਾਸ ਨਾਲ ਜੋੜਦੇ ਹੋਏ ਸੋਸ਼ਲ ਮੀਡੀਆ ‘ਤੇ ਖ਼ਾਸ ਸੰਦੇਸ਼ ਦਿੱਤਾ। ਉਨ੍ਹਾਂ ਦੱਸਿਆ ਕਿ ਇਹੀ ਥਾਂ ਉਸ ਸਥਾਨ ਦੇ ਨੇੜੇ ਹੈ ਜਿੱਥੇ 1914 ਵਿੱਚ Komagata Maru ਜਹਾਜ਼ ਨੇ ਲੰਗਰ ਡਾਲਿਆ ਸੀ, ਜਿਸ ‘ਚ ਸਵਾਰ 376 ਪੰਜਾਬੀ ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਉਤਰਣ ਦੀ ਇਜਾਜ਼ਤ ਨਹੀਂ ਮਿਲੀ ਸੀ।
ਉਨ੍ਹਾਂ ਕਿਹਾ, “ਜਿੱਥੇ ਸਾਡੇ ਲੋਕਾਂ ਨੂੰ ਕਦੇ ਉਤਰਣ ਨਹੀਂ ਦਿੱਤਾ ਗਿਆ, ਅੱਜ ਉੱਥੇ ਹਜ਼ਾਰਾਂ ਪੰਜਾਬੀ ਇਕੱਠੇ ਹੋਣਗੇ।” ਇਹ ਬਿਆਨ ਪੰਜਾਬੀ ਕਮਿਊਨਿਟੀ ਲਈ ਮਾਣ ਅਤੇ ਭਾਵਨਾਤਮਕ ਮਹੱਤਤਾ ਰੱਖਦਾ ਹੈ।
ਦਿਲਜੀਤ ਦੋਸਾਂਝ ਪਹਿਲਾਂ ਵੀ ਵੈਨਕੂਵਰ ਵਿੱਚ ਹਾਊਸਫੁੱਲ ਸ਼ੋ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਲੋਕਪ੍ਰਿਯਤਾ ਵਿਸ਼ਵ ਭਰ ਵਿੱਚ ਤੇਜ਼ੀ ਨਾਲ ਵਧ ਰਹੀ ਹੈ।
ਵੈਨਕੂਵਰ ਤੋਂ ਬਾਅਦ ਇਹ ਟੂਰ ਕੈਲਗਰੀ, ਐਡਮੰਟਨ ਅਤੇ ਵਿੰਨੀਪੇਗ ਸਮੇਤ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਜਾਰੀ ਰਹੇਗਾ।