27.5 C
Patiāla
Monday, August 17, 2026

5ਜੀ ਸਪੈਕਟ੍ਰਮ ਦੀ ਨਿਲਾਮੀ ਸ਼ੁਰੂ: ਚਾਰ ਕੰਪਨੀਆਂ ਦੌੜ ’ਚ

Must read


ਨਵੀਂ ਦਿੱਲੀ, 26 ਜੁਲਾਈ

5ਜੀ ਸਪੈਕਟ੍ਰਮ ਦੀ ਨਿਲਾਮੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ, ਜਿਸ ਵਿਚ 4.3 ਲੱਖ ਕਰੋੜ ਰੁਪਏ ਦੇ 72 ਗੀਗਾਹਰਟਜ਼ ਸਪੈਕਟ੍ਰਮ ਲਈ ਬੋਲੀ ਲਗਾਈ ਜਾਵੇਗੀ। ਅੱਜ ਸਵੇਰੇ 10 ਵਜੇ ਬੋਲੀ ਦੀ ਪ੍ਰਕਿਰਿਆ ਸ਼ੁਰੂ ਹੋਈ ਤੇ ਸ਼ਾਮ 6 ਵਜੇ ਤੱਕ ਬੋਲੀ ਲਗਾਈ ਜਾ ਸਕਦੀ ਹੈ। ਮੌਜੂਦਾ ਦੂਰਸੰਚਾਰ ਸੇਵਾ ਕੰਪਨੀਆਂ ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਤੋਂ ਇਲਾਵਾ, ਗੌਤਮ ਅਡਾਨੀ ਦੀ ਕੰਪਨੀ ਅਡਾਨੀ ਐਂਟਰਪ੍ਰਾਈਜਿਜ਼ ਵੀ ਸਪੈਕਟ੍ਰਮ ਨਿਲਾਮੀ ਦੇ ਇਸ ਦੌਰ ਵਿੱਚ 5ਜੀ ਲਈ ਬੋਲੀ ਲਗਾ ਰਹੀ ਹੈ। ਦੂਰਸੰਚਾਰ ਵਿਭਾਗ ਨੂੰ 5ਜੀ ਸਪੈਕਟ੍ਰਮ ਦੀ ਨਿਲਾਮੀ ਤੋਂ 70,000 ਕਰੋੜ ਤੋਂ 1,00,000 ਕਰੋੜ ਰੁਪਏ ਵਿਚਾਲੇ ਮਾਲੀਆ ਮਿਲਣ ਦੀ ਉਮੀਦ ਹੈ।



News Source link

- Advertisement -

More articles

- Advertisement -

Latest article