5ਜੀ ਨਿਲਾਮੀ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ ਅੰਬਾਨੀ ਤੇ ਅਡਾਨੀ, ਹਾਲੇ ਤੱਕ ਨਹੀਂ ਹੋਇਆ ਸਿੱਧਾ ਮੁਕਾਬਲਾ

0
370


ਨਵੀਂ ਦਿੱਲੀ, 10 ਜੁਲਾਈ

ਅਰਬਪਤੀ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਨੇ ਪਿਛਲੇ ਸਾਲਾਂ ਦੌਰਾਨ ਆਪਣੇ ਕਾਰੋਬਾਰੀ ਸਾਮਰਾਜ ਦੇ ਵਿਸਥਾਰ ਦੇ ਬਾਵਜੂਦ ਸਿੱਧੇ ਮੁਕਾਬਲੇ ਤੋਂ ਬਚੇ ਹਨ। ਹੁਣ ਪਹਿਲੀ ਵਾਰ ਦੋਵੇਂ ਇਸ ਮਹੀਨੇ ਦੇ ਅੰਤ ਵਿੱਚ 5ਜੀ ਟੈਲੀਕਾਮ ਸੇਵਾਵਾਂ ਲਈ ਸਪੈਕਟ੍ਰਮ ਨਿਲਾਮੀ ਦੌਰਾਨ ਇੱਕ ਦੂਜੇ ਦਾ ਸਾਹਮਣਾ ਕਰਨਗੇ। ਇਸ ਦੇ ਬਾਵਜੂਦ ਉਨ੍ਹਾਂ ਵਿਚਕਾਰ ਬਾਜ਼ਾਰ ਵਿਚ ਕੋਈ ਸਪੱਸ਼ਟ ਟਕਰਾਅ ਨਹੀਂ ਦਿਖਾਈ ਦੇਵੇਗਾ। ਅਡਾਨੀ ਗਰੁੱਪ ਨੇ ਟੈਲੀਕਾਮ ਸਪੈਕਟ੍ਰਮ ਦੀ ਦੌੜ ‘ਚ ਆਪਣੀ ਐਂਟਰੀ ਦੀ ਪੁਸ਼ਟੀ ਕੀਤੀ ਪਰ ਕਿਹਾ ਕਿ ਉਹ ਹਵਾਈ ਅੱਡਿਆਂ ਤੋਂ ਲੈ ਕੇ ਆਪਣੇ ਕਾਰੋਬਾਰ ਨੂੰ ਸਮਰਥਨ ਦੇਣ ਲਈ ਟੈਲੀਕਾਮ ਸਪੈਕਟ੍ਰਮ ਦੀ ਵਰਤੋਂ ਨਿੱਜੀ ਨੈੱਟਵਰਕ ਵਜੋਂ ਕਰੇਗਾ। ਇਸ ਦਾ ਮਤਲਬ ਹੈ ਕਿ ਸਮੂਹ ਉਪਭੋਗਤਾ ਮੋਬਾਈਲ ਟੈਲੀਫੋਨ ਖੇਤਰ ਵਿੱਚ ਦਾਖਲ ਨਹੀਂ ਹੋਵੇਗਾ, ਜਿਥੇ ਅੰਬਾਨੀ ਦੀ ਰਿਲਾਇੰਸ ਜੀਓ ਸਭ ਤੋਂ ਵੱਡੀ ਹੈ।



News Source link

LEAVE A REPLY

Please enter your comment!
Please enter your name here