20.6 C
Patiāla
Tuesday, April 30, 2024

ਚਾਟੀ ਦੌੜ ਵਿੱਚ ਰੁਪਿੰਦਰ ਕੌਰ ਅੱਵਲ, ਜਸਵਿੰਦਰ ਕੌਰ ਦੋਇਮ

Must read


ਮਿਹਰ ਸਿੰਘ

ਕੁਰਾਲੀ, 16 ਅਪਰੈਲ

ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਖੇੜਾ ਦੇ ਖੇਡ ਸਟੇਡੀਅਮ ਵਿੱਚ ਪਹਿਲੀਆਂ ਖਾਲਸਾਈ ਖੇਡਾਂ ਕਰਵਾਈਆਂ ਗਈਆਂ। ਐੱਸਜੀਪੀਸੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ ਦੀ ਅਗਵਾਈ ਵਿੱਚ ਹੋਈਆਂ ਇਨ੍ਹਾਂ ਖਾਲਸਾਈ ਖੇਡਾਂ ਵਿੱਚ ਸਾਬਤ ਸੂਰਤ ਸਿੱਖ ਲੜਕੇ ਤੇ ਲੜਕੀਆਂ ਨੇ ਹਿੱਸਾ ਲਿਆ। ਖੇਡ ਮੁਕਾਬਲਿਆਂ ਦੌਰਾਨ 50 ਮੀਟਰ ਦੌੜ ਦੇ 5 ਸਾਲ ਵਰਗ ਵਿੱਚ ਮਨਕੀਰਤ ਸਿੰਘ, ਜਸਨੀਤ ਸਿੰਘ ਤੇ ਮਨਕੀਰਤ ਸਿੰਘ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੇ। 50 ਮੀਟਰ ਦੌੜ ਦੇ 6ਤੋਂ 7 ਸਾਲ ਵਰਗ ਵਿੱਚ ਨਵਜੋਤ ਸਿੰਘ ਤੇ 8ਤੋਂ10 ਸਾਲ ਵਰਗ ਵਿੱਚ ਇਸ਼ਮੀਤ ਸਿੰਘ ਜਦਕਿ ਲੜਕੀਆਂ ਦੀ ਇਸ ਦੌੜ ਵਿੱਚ ਇਕਨੂਰ ਕੌਰ ਨੇ ਪਹਿਲਾ। ਲੜਕਿਆਂ ਦੀ 100 ਦੌੜ ਵਿੱਚ ਸਾਹਿਬਜੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕੀਆਂ ਦੀ ਨਿੰਬੂ-ਚੱਮਚ ਦੌੜ ਵਿੱਚ ਗੁਰਮਨ ਕੌਰ ਤੇ ਸ਼ਗਨਦੀਪ ਕੌਰ ਅੱਵਲ ਰਹੀਆਂ। ਲੜਕੀਆਂ ਦੀ 50 ਮੀਟਰ ਰੱਸੀ ਦੌੜ ਵਿਚ ਕਿਰਤ ਕੌਰ, 100 ਮੀਟਰ ਦੌੜ ਵਿਚ ਜਸਪ੍ਰੀਤ ਕੌਰ ਤੇ ਲੜਕਿਆਂ ਦੀ 200 ਮੀਟਰ ਦੌੜ ਵਿਚ ਹਰਕੀਰਤ ਸਿੰਘ ਅੱਵਲ ਰਹੇ। ਸਲੋਅ-ਸਾਈਕਲਿੰਗ ਵਿੱਚ ਸੌਰਵ, ਫਾਸਟ ਸਾਈਕਲਿੰਗ ਵਿੱਚ ਮਨਜੋਤ ਸਿੰਘ, 400 ਮੀਟਰ ਦੌੜ ਵਿੱਚ ਪ੍ਰਤਾਪ ਸਿੰਘ, ਲੰਬੀ ਛਾਲ ਵਿੱਚ ਸੁਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਨੇ ਪਹਿਲਾ, ਲੜਕੀਆਂ 200 ਮੀਟਰ ਤੇ 400 ਮੀਟਰ ਦੌੜ ਵਿੱਚ ਬਿੰਦੀਆ ਅੱਵਲ ਰਹੇ। ਦਸਤਾਰ ਸਜਾਉਣ ਦੇ ਵੱਖ ਵੱਖ ਵਰਗਾਂ ਦੇ ਮੁਕਾਬਲਿਆਂ ਵਿਚ ਗੁਰਸ਼ਰਨ ਸਿੰਘ, ਨਮਨਦੀਪ ਸਿੰਘ ਅਤੇ ਅਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕੀਆਂ ਕੇਸਕੀ ਸਜਾਉਣ ਦੇ ਮੁਕਾਬਲੇ ਵਿਚ ਜਸਮੀਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਬੀਬੀਆਂ ਦੀ ਚਾਟੀ ਦੌੜ ਵਿੱਚ ਰੁਪਿੰਦਰ ਕੌਰ ਨੇ ਪਹਿਲਾ, ਜਸਵਿੰਦਰ ਕੌਰ ਨੇ ਦੂਜਾ ਅਤੇ ਕੁਲਵਿੰਦਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।



News Source link
#ਚਟ #ਦੜ #ਵਚ #ਰਪਦਰ #ਕਰ #ਅਵਲ #ਜਸਵਦਰ #ਕਰ #ਦਇਮ

- Advertisement -

More articles

- Advertisement -

Latest article