23.9 C
Patiāla
Friday, May 3, 2024

ਬੇਮਿਆਦੀ ਧਰਨੇ ’ਚ ਸ਼ਾਮਲ ਹੋਏ ਜ਼ਿਲ੍ਹੇ ਭਰ ਦੇ ਕਿਸਾਨ

Must read


ਸ਼ਗਨ ਕਟਾਰੀਆ

ਬਠਿੰਡਾ, 11 ਅਪਰੈਲ

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ 4 ਅਪਰੈਲ ਤੋਂ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਚੱਲ ਰਿਹਾ ਅਣਮਿਥੇ ਸਮੇਂ ਦਾ ਧਰਨਾ ਅੱਜ ਵੀ ਜਾਰੀ ਰਿਹਾ। ਇਸੇ ਧਰਨੇ ’ਚ ਜ਼ਿਲ੍ਹਾ ਭਰ ਦੇ ਯੂਨੀਅਨ ਵਰਕਰਾਂ ਨੇ ਸੂਬਾ ਕਮੇਟੀ ਦੇ ਸੱਦੇ ਤਹਿਤ ਜ਼ਿਲ੍ਹਾ ਮੁਕਾਮਾਂ ’ਤੇ ਦਿੱਤੇ ਜਾਣ ਵਾਲੇ ਅੱਜ ਦੇ ਧਰਨਿਆਂ ਦੀ ਕੜੀ ਵਜੋਂ ਸ਼ਮੂਲੀਅਤ ਕੀਤੀ।

ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਸੰਬੋਧਨ ਕਰਦਿਆਂ ਕਾਰਪਰੇਟੀ ਸਾਈਲੋ ਗੁਦਾਮਾਂ ਦਾ ਸਰਕਾਰੀਕਰਨ ਕੀਤੇ ਜਾਣ ਦੀ ਮੰਗ ਚੁੱਕੀ। ਉਨ੍ਹਾਂ ਕਿਹਾ ਕਿ ਨਿੱਜੀ ਗੁਦਾਮਾਂ ਸਦਕਾ ਸਰਕਾਰੀ ਮੰਡੀਕਰਨ ਵਿਧੀ ਅਤੇ ਫ਼ਸਲਾਂ ਦੀ ਸਰਕਾਰੀ ਖ਼ਰੀਦ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਵੇਂ ਹੀ ਗਰੀਬ ਲੋਕਾਂ ਨੂੰ ਜਨਤਕ ਵੰਡ ਪ੍ਰਣਾਲੀ ਰਾਹੀਂ ਮਿਲਦੀ ਸਸਤੇ ਅਨਾਜ ਦੀ ਸਹੂਲਤ ਵੀ ਸਮਾਪਤ ਹੋ ਜਾਵੇਗੀ। ਉਨ੍ਹਾਂ ਅਜਿਹੇ ਗੁਦਾਮ ਖੋਲ੍ਹਣ ਦੀ ਨੀਤੀ ਮਨਸੂਖ਼ ਕੀਤੇ ਜਾਣ ਅਤੇ ਐਮਐਸਪੀ ਸਬੰਧੀ ਕਾਨੂੰਨੀ ਗਾਰੰਟੀ ਦੇਣ ਦੀ ਮੰਗ ਵੀ ਕੀਤੀ। ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਅੱਜ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਦੇ ਫੈਸਲਿਆਂ ਬਾਰੇ ਖੁਲਾਸਾ ਕਰਦਿਆਂ ਦੱਸਿਆ ਕਿ ਗੈਸ ਪਾਈਪ ਲਾਈਨ ਅਤੇ ਕੁਦਰਤੀ ਆਫ਼ਤ ਸਦਕਾ ਹੋਏ ਨੁਕਸਾਨ ਸਮੇਤ ਬਿਮਾਰੀ ਨਾਲ ਪਸ਼ੂਆਂ ਦੀ ਹੋਈ ਮੌਤ ਦੇ ਮੁਆਵਜ਼ੇ ਪ੍ਰਤੀ ਰਾਜ ਸਰਕਾਰ ਵੱਲੋਂ ਢਿੱਲ ਮੱਠ ਦੀ ਕਾਰਵਾਈ ਖ਼ਿਲਾਫ਼ ਅਗਲੇ ਦਿਨੀਂ ਖੇਤੀਬਾੜੀ ਮੰਤਰੀ ਦੇ ਘਰ ਅੱਗੇ ਧਰਨਾ ਲਾਇਆ ਜਾਵੇਗਾ। ਮਾਨ ਨੇ ਇਹ ਵੀ ਦੱਸਿਆ ਕਿ ਬਠਿੰਡਾ ’ਚ ਚੱਲ ਰਹੇ ਇਸ ਮੋਰਚੇ ਵਿੱਚ 18 ਅਪਰੈਲ ਨੂੰ ਨਿਰੋਲ ਮਹਿਲਾਵਾਂ ਦੀ ਸ਼ਮੂਲੀਅਤ ਹੋਵੇਗੀ ਅਤੇ ਇਸ ਦੀ ਤਿਆਰੀ ਲਈ ਸ਼ੁੱਕਰਵਾਰ ਤੋਂ ਹੀ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

ਅੱਜ ਦੇ ਇਕੱਠ ’ਚ ਪਰਮਜੀਤ ਕੌਰ ਪਿੱਥੋ, ਬਸੰਤ ਸਿੰਘ ਕੋਠਾ ਗਰੂ, ਜਸਵੀਰ ਸਿੰਘ ਬੁਰਜ ਸੇਮਾ, ਜਗਦੇਵ ਸਿੰਘ ਜੋਗੇਵਾਲਾ, ਨਛੱਤਰ ਸਿੰਘ ਢੱਡੇ, ਬਾਬੂ ਸਿੰਘ ਮੰਡੀ ਖੁਰਦ, ਸੁਖਦੇਵ ਸਿੰਘ ਰਾਮਪੁਰਾ, ਬਲਦੇਵ ਸਿੰਘ ਚਾਓਕੇ, ਕੁਲਵੰਤ ਸ਼ਰਮਾ ਰਾਏ ਕੇ ਕਲਾਂ, ਅਜੈਪਾਲ ਸਿੰਘ ਘੁੱਦਾ, ਹਰਪ੍ਰੀਤ ਸਿੰਘ ਚੱਠੇਵਾਲਾ, ਹੁਸ਼ਿਆਰ ਸਿੰਘ ਚੱਕ ਫ਼ਤਿਹ ਸਿੰਘ ਵਾਲਾ, ਅਮਰੀਕ ਸਿੰਘ ਸਿਵੀਆਂ, ਮਾਲਣ ਕੌਰ ਕੋਠਾ ਗੁਰੂ, ਹਰਪ੍ਰੀਤ ਕੌਰ ਜੇਠੂਕੇ ਆਦਿ ਹਾਜ਼ਰ ਸਨ।



News Source link
#ਬਮਆਦ #ਧਰਨ #ਚ #ਸ਼ਮਲ #ਹਏ #ਜ਼ਲਹ #ਭਰ #ਦ #ਕਸਨ

- Advertisement -

More articles

- Advertisement -

Latest article