20.4 C
Patiāla
Thursday, May 2, 2024

ਕਾਹਨੂੰਵਾਨ: 4000 ਕਿਲੋਗ੍ਰਾਮ ਲਾਹਣ ਤੇ 1500 ਲਿਟਰ ਦੇਸੀ ਬਰਾਮਦ ਕੀਤੀ – Punjabi Tribune

Must read


ਵਰਿੰਦਰਜੀਤ ਜਾਗੋਵਾਲ

ਕਾਹਨੂੰਵਾਨ, 12 ਅਪਰੈਲ

ਥਾਣਾ ਭੈਣੀ ਮੀਆਂ ਖਾਂ ਅਧੀਨ ਪਿੰਡ ਮੌਚਪੁਰ ਵਿਖੇ ਪੁਲੀਸ ਨੇ ਛਾਪਾ ਮਾਰ ਕੇ 4000 ਕਿਲੋਗ੍ਰਾਮ ਲਾਹਣ ਅਤੇ 1500 ਲਿਟਰ ਦੇਸੀ ਸ਼ਰਾਬ ਬਰਾਮਦ ਕੀਤੀ ਹੈ। ਡੀਐੱਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਬੇਟ ਖੇਤਰ ਵਿੱਚ ਹੋ ਰਹੇ ਦੇਸੀ ਸ਼ਰਾਬ ਦੇ ਧੰਦੇ ਨੂੰ ਠੱਪ ਕਰਨ ਲਈ ਵੱਖ ਵੱਖ ਪਿੰਡਾਂ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ ਪਿੰਡ ਮੌਚਪੁਰ ਵਿਖੇ ਦੇਸੀ ਸ਼ਰਾਬ ਤਿਆਰ ਕਰਨ ਲਈ ਕੱਚੀ ਲਾਹਣ 4 ਹਜ਼ਾਰ ਕਿਲੋਗ੍ਰਾਮ ਅਤੇ 15 ਸੌ ਲਿਟਰ ਦੇਸੀ ਸ਼ਰਾਬ ਬਰਾਮਦ ਹੋਈ। ਇਹ ਲਾਹਣ ਨਸ਼ਟ ਕਰ ਦਿੱਤੀ ਹੈ। ਪੁਲੀਸ ਦੇ ਹੱਥ ਕੋਈ ਮੁਲਜ਼ਮ ਨਹੀਂ ਲੱਗਿਆ। ਛਾਪਾ ਮਾਰ ਟੀਮ ਵਿੱਚ ਡੀਐੱਸਪੀ ਰਾਜਬੀਰ ਸਿੰਘ, ਥਾਣਾ ਭੈਣੀ ਮੀਆਂ ਖਾਂ ਮੁਖੀ ਸੁਮਨਪ੍ਰੀਤ ਕੌਰ ਮਾਨ, ਪੁਲੀਸ ਪਾਰਟੀ ਅਤੇ ਐਕਸਾਈਜ਼ ਵਿਭਾਗ ਦੀ ਟੀਮ ਨਾਲ ਸ਼ਾਮਲ ਸੀ।



News Source link

- Advertisement -

More articles

- Advertisement -

Latest article