41.4 C
Patiāla
Monday, May 6, 2024

ਮਨੁੱਖ ਕੋਲ ਦੁਨੀਆ ਬਚਾਉਣ ਲਈ ਸਿਰਫ਼ ਦੋ ਸਾਲ: ਸਾਈਮਨ ਸਟੀਲ

Must read


ਆਕਸਫੋਰਡ, 10 ਅਪਰੈਲ

ਸੰਯੁਕਤ ਰਾਸ਼ਟਰ ਜਲਵਾਯੂ ਏਜੰਸੀ ਦੇ ਮੁਖੀ ਨੇ ਅੱਜ ਕਿਹਾ ਕਿ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਦੇ ਰਾਹ ਵਿੱਚ ਵੱਡੀ ਪੱਧਰ ’ਤੇ ਅੜਿੱਕਾ ਡਾਹ ਕੇ ਮਨੁੱਖਤਾ ਕੋਲ ਦੁਨੀਆ ਬਚਾਉਣ ਲਈ ਸਿਰਫ਼ ਦੋ ਸਾਲ ਹਨ ਅਤੇ ਇਸ ਵੱਡੀ ਤਬਦੀਲੀ ਲਈ ਫੰਡ ਇਕੱਠਾ ਕਰਨ ਸਬੰਧੀ ਕਾਰਵਾਈ ਕਰਨ ਵਾਸਤੇ ਵੀ ਬਹੁਤ ਘੱਟ ਸਮਾਂ ਹੈ। ਸੰਯੁਕਤ ਰਾਸ਼ਟਰ ਦੇ ਕਾਰਜਕਾਰੀ ਜਲਵਾਯੂ ਮੁਖੀ ਸਾਈਮਨ ਸਟੀਲ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਦੀ ਚਿਤਾਵਨੀ ਡਰਾਮੇਬਾਜ਼ੀ ਲੱਗ ਸਕਦੀ ਹੈ ਪਰ ਉਨ੍ਹਾਂ ਕਿਹਾ ਕਿ ਅਗਲੇ ਦੋ ਸਾਲਾਂ ਵਿੱਚ ਕਦਮ ਉਠਾਉਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ, ‘‘ਸਾਡੇ ਕੋਲ ਨਵੀਂ ਪੀੜ੍ਹੀ ਦੀਆਂ ਕੌਮੀ ਜਲਵਾਯੂ ਯੋਜਨਾਵਾਂ ਰਾਹੀਂ ਗਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਰੋਕਣ ਦਾ ਮੌਕਾ ਹੈ।’’ ਉਹ ਲੰਡਨ ਵਿੱਚ ਚੈਟਮ ਹਾਊਸ ਵਿੱਚ ਭਾਸ਼ਣ ਦੇ ਰਹੇ ਸਨ। -ਏਪੀ



News Source link

- Advertisement -

More articles

- Advertisement -

Latest article