23.9 C
Patiāla
Tuesday, April 30, 2024

Diljit Dosanjh: 'ਕਰੂ' ਨੇ ਕੀਤੀ 100 ਕਰੋੜ ਦੀ ਕਮਾਈ ਤਾਂ ਖੁਸ਼ ਹੋਏ ਦਿਲਜੀਤ ਦੋਸਾਂਝ, ਕਰੀਨਾ ਦੀ ਤਾਰੀਫ ਕਰ ਬੋਲੇ- 'ਕੁੜੀ ਨੇ ਅੱਤ ਕਰਵਾਤੀ..'

Must read


Diljit Dosanjh Post On Kareena Kapoor: ਬਾਲੀਵੁੱਡ ਫਿਲਮ ਕਰੂ ਇੰਨੀਂ ਦਿਨੀਂ ਸੁਰਖੀਆਂ ‘ਚ ਬਣੀ ਹੋਈ ਹੈ। ਫਿਲਮ ‘ਚ ਕਰੀਨਾ ਕਪੂਰ, ਤੱਬੂ ਤੇ ਕ੍ਰਿਤੀ ਸੈਨਨ ਮੁੱਖ ਭੂਮਿਕਾਵਾਂ ‘ਚ ਨਜ਼ਰ ਆਈਆਂ ਹਨ। ਫਿਲਮ ‘ਚ ਦਿਲਜੀਤ ਦੋਸਾਂਝ ਵੀ ਹਨ, ਜਿਨ੍ਹਾਂ ਨੇ ਕਾਫੀ ਵਧੀਆ ਕੰਮ ਕੀਤਾ ਹੈ। ਇਹ ਫਿਲਮ ਹੌਲੀ ਰਫਤਾਰ ਨਾਲ ਬਾਕਸ ਆਫਿਸ ‘ਤੇ ਕਮਾਈ ਕਰਦੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਕਿਸ ਪੰਜਾਬੀ ਅਭਿਨੇਤਰੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਸਿੱਧੂ ਮੂਸੇਵਾਲਾ, ਜਵਾਬ ਕਰੇਗਾ ਹੈਰਾਨ

ਫਿਲਮ ਦਰਸ਼ਕਾਂ ਨੂੰ ਕਾਫੀ ਪਸੰਦ ਵੀ ਆ ਰਹੀ ਹੈ। ਇਸ ਦਾ ਸਬੂਤ ਹੈ ਫਿਲਮ ਦੀ ਕਮਾਈ। 29 ਮਾਰਚ ਨੂੰ ਰਿਲੀਜ਼ ਹੋਈ ਫਿਲਮ ‘ਕਰੂ’ ਨੇ ਬਾਕਸ ਆਫਿਸ ‘ਤੇ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਤੋਂ ਦਿਲਜੀਤ ਦੋਸਾਂਝ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਦੋਸਾਂਝਵਾਲਾ ਨੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਫਿਲਮ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਿਖਿਆ, ‘ਆਹ ਚੱਕੋ ਚਾਹ ਨਾਲ ਪਰੌਠਾ। ਕੁੜੀਆਂ ਨੇ ਅੱਤ ਕਰਵਾਤੀ।’ ਦੇਖੋ ਇਹ ਪੋਸਟ:

Diljit Dosanjh: 'ਕਰੂ' ਨੇ ਕੀਤੀ 100 ਕਰੋੜ ਦੀ ਕਮਾਈ ਤਾਂ ਖੁਸ਼ ਹੋਏ ਦਿਲਜੀਤ ਦੋਸਾਂਝ, ਕਰੀਨਾ ਦੀ ਤਾਰੀਫ ਕਰ ਬੋਲੇ- 'ਕੁੜੀ ਨੇ ਅੱਤ ਕਰਵਾਤੀ..

ਹੌਲੀ ਰਫਤਾਰ ਨਾਲ ਕਮਾਈ ਕਰ ਰਹੀ ‘ਕਰੂ’
ਦੱਸ ਦਈਏ ਕਿ ਕਰੂ ਬਾਕਸ ਆਫਿਸ ‘ਤੇ ਹੌਲੀ ਰਫਤਾਰ ਨਾਲ ਕਮਾਈ ਕਰਦੀ ਜਾ ਰਹੀ ਹੈ। ਜਿਸ ਦਾ ਇੱਕ ਕਾਰਨ ਇਹ ਵੀ ਹੈ ਕਿ ਇਸ ਫਿਲਮ ਨੂੰ ਹਾਲੀਵੁੱਡ ਫਿਲਮ ‘ਗੌਡਜ਼ਿਲਾ ਐਕਸ ਕੌਂਗ’ ਤੋਂ ਜ਼ਬਰਦਸਤ ਟੱਕਰ ਮਿਲ ਰਹੀ ਹੈ। ਹਾਲੀਵੁੱਡ ਦੀ ਇਹ ਫਿਲਮ ਸਾਰੀਆਂ ਫਿਲਮਾਂ ‘ਤੇ ਭਾਰੀ ਪੈਂਦੀ ਨਜ਼ਰ ਆ ਰਹੀ ਹੈ ਤੇ ਕਰੀਨਾ ਕਪੂਰ ਦੀ ਫਿਲਮ ਵੀ ਇਸ ਦੇ ਜਾਲ ‘ਚ ਫਸ ਗਈ ਹੈ। ਪਰ ਫਿਰ ਵੀ ਇਹ ਫਿਲਮ ਨੇ 100 ਕਰੋੜ ਦੀ ਕਮਾਈ ਪੂਰੀ ਕਰ ਲਈ ਹੈ। 

ਇਹ ਵੀ ਪੜ੍ਹੋ: ਵਿਦੇਸ਼ਾਂ ‘ਚ ਖਤਮ ਹੋਣ ਲੱਗਿਆ ਅਕਸ਼ੈ ਕੁਮਾਰ ਦਾ ਸਟਾਰਡਮ, ‘ਬੜੇ ਮੀਆਂ ਛੋਟੇ ਮੀਆਂ’ ਦੀ ਐਡਵਾਂਸ ਬੁਕਿੰਗ ਦੇ ਅੰਕੜੇ ਹਨ ਸਬੂਤ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



News Source link

- Advertisement -

More articles

- Advertisement -

Latest article