38 C
Patiāla
Friday, May 3, 2024

ਲੋਕ ਸਭਾ ਚੋਣਾਂ: ਸੁਵਿਧਾ ਪੋਰਟਲ ’ਤੇ ਚੋਣ ਸਰਗਰਮੀਆਂ ਲਈ 73 ਹਜ਼ਾਰ ਤੋਂ ਵੱਧ ਦਰਖਾਸਤਾਂ

Must read


ਨਵੀਂ ਦਿੱਲੀ, 7 ਅਪਰੈਲ 

ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਲੋਕ ਸਭਾ ਚੋਣਾਂ ਦੇ ਐਲਾਨ ਮਗਰੋਂ ਉਸ ਦੇ ਸੁਵਿਧਾ ਪੋਰਟਲ ’ਤੇ 73,000 ਤੋਂ ਵੱਧ ਦਰਖਾਸਤਾਂ ਆਈਆਂ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਚੋਣ ਪ੍ਰਚਾਰ ਸਰਗਰਮੀਆਂ ਦੀ ਮਨਜ਼ੂਰੀ ਮੰਗੀ ਗਈ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਪਾਰਟੀਆਂ ਤੇ ਉਮੀਦਵਾਰਾਂ ਲਈ ਬਰਾਬਰ ਮੌਕੇ ਯਕੀਨੀ ਬਣਾਉਣ ਦੇ ਮੱਦੇਨਜ਼ਰ 44,600 ਤੋਂ ਵੱਧ ਬੇਨਤੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪੋਰਟਲ ’ਤੇ ਸਭ ਤੋਂ ਵੱਧ 23,239 ਅਰਜ਼ੀਆਂ ਤਾਮਿਲਨਾਡੂ ਤੋਂ ਮਿਲੀਆਂ ਜਦਕਿ ਚੰਡੀਗੜ੍ਹ ਤੋਂ ਸਭ ਤੋਂ ਘੱਟ 17 ਅਰਜ਼ੀਆਂ ਮਿਲੀਆਂ ਹਨ। -ਪੀਟੀਆਈ



News Source link

- Advertisement -

More articles

- Advertisement -

Latest article