20.6 C
Patiāla
Tuesday, April 30, 2024

Shinda Shinda No Papa: ਗਿੱਪੀ ਗਰੇਵਾਲ ਪੁੱਤਰ ਸ਼ਿੰਦੇ ਨਾਲ ਲੜਦੇ ਆਏ ਨਜ਼ਰ, 'ਸ਼ਿੰਦਾ ਸ਼ਿੰਦਾ ਨੋ ਪਾਪਾ' ਦਾ ਮਜ਼ੇਦਾਰ ਟੀਜ਼ਰ ਹੋਇਆ ਰਿਲੀਜ਼, ਦੇਖੋ

Must read


 Shinda Shina No Papa Teaser: ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਅਦਾਕਾਰ ਦੀਆਂ ਇਸ ਸਾਲ 4-5 ਫਿਲਮਾਂ ਰਿਲੀਜ਼ ਹੋਣ ਵਾਲੀਆਂ ਹਨ। ਸਾਲ 2024 ਗਿੱਪੀ ਗਰੇਵਾਲ ਦੇ ਨਾਮ ਹੋਣ ਵਾਲਾ ਹੈ, ਕਿਉਂਕਿ ਸਿੰਗਰ ਕਮ ਐਕਟਰ ਦੀਆਂ ਹੁਣ ਤੱਕ ਦੋ ਫਿਲਮਾਂ ‘ਵਾਰਨਿੰਗ 2’ ਤੇ ‘ਜੱਟ ਨੂੰ ਚੁੜੈਲ ਟੱਕਰੀ’ ਰਿਲੀਜ਼ ਹੋਈਆ ਹਨ, ਅਤੇ ਦੋਵੇਂ ਹੀ ਫਿਲਮਾਂ ਨੇ ਬਾਕਸ ਆਫਿਸ ‘ਤੇ ਅੱਤ ਕਰਵਾਈ ਸੀ। ਇਸ ਤੋਂ ਬਾਅਦ ਹੁਣ ਗਿੱਪੀ ਦੀ ਤੀਜੀ ਫਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਵੀ ਰਿਲੀਜ਼ ਲਈ ਤਿਆਰ ਹੈ। ਇਸ ਤੋਂ ਪਹਿਲਾਂ ਫਿਲਮ ਦਾ ਧਮਾਕੇਦਾਰ ਟੀਜ਼ਰ ਰਿਲੀਜ਼ ਹੋਇਆ ਹੈ।

ਇਹ ਵੀ ਪੜ੍ਹੋ: ਹੰਕਾਰ ‘ਚ ਐਕਟਰ ਰਾਜਕੁਮਾਰ ਨੇ ਲੈਜੇਂਡ ਦਲੀਪ ਕੁਮਾਰ ਨਾਲ ਕੀਤੀ ਸੀ ਅਜਿਹੀ ਹਰਕਤ, ਬੁਰੀ ਤਰ੍ਹਾਂ ਖਿਝ ਗਏ ਸੀ ਐਕਟਰ, ਪੜ੍ਹੋ ਕਿੱਸਾ

ਦੱਸ ਦਈਏ ਕਿ ਫਿਲਮ ‘ਚ ਗਿੱਪੀ ਤੇ ਸ਼ਿੰਦਾ ਦੀ ਜੋੜੀ ਪਹਿਲੀ ਵਾਰ ਪਿਓ ਪੁੱਤਰ ਦੇ ਕਿਰਦਾਰ ‘ਚ ਨਜ਼ਰ ਆਈ ਹੈ। ਇਸ ਫਿਲਮ ਰਾਹੀਂ ਟੀਵੀ ਅਦਾਕਾਰਾ ਹਿਨਾ ਖਾਨ ਨੇ ਪੰਜਾਬੀ ਇੰਡਸਟਰੀ ‘ਚ ਐਂਟਰੀ ਕੀਤੀ ਹੈ, ਉਹ ਸ਼ਿੰਦਾ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹੈ। ਫਿਲਮ ਦੇ ਤਕਰੀਬਨ ਇੱਕ ਮਿੰਟ ਦੇ ਟੀਜ਼ਰ ‘ਚ ਤੁਹਾਨੂੰ ਕਹਾਣੀ ਦਾ ਥੋੜਾ ਬਹੁਤ ਆਈਡੀਆ ਹੋ ਜਾਂਦਾ ਹੈ ਕਿ ਸ਼ਿੰਦਾ ਨਾਮ ਦਾ ਇੱਕ ਜ਼ਿੱਦੀ ਬੱਚਾ ਜੋ ਹਮੇਸ਼ਾ ਆਪਣੇ ਡੈਡੀ ਨਾਲ ਲੜਦਾ ਰਹਿੰਦਾ ਹੈ ਤੇ ਕਦੇ ਵੀ ਉਸ ਦੀ ਗੱਲ ਨਹੀਂ ਸੁਣਦਾ। ਆਖਰ ਕੀ ਹੈ ਇਸ ਦੇ ਪਿੱਛੇ ਮਾਜਰਾ ਦੇਖੋ ਟੀਜ਼ਰ:


ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਦੀ ਫਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ 10 ਮਈ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ‘ਚ ਗਿੱਪੀ ਤੇ ਸ਼ਿੰਦੇ ਨਾਲ ਹਿਨਾ ਖਾਨ ਦੀ ਵੀ ਮੁੱਖ ਭੂਮਿਕਾ ਹੈ। ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਸਰਗੁਣ ਮਹਿਤਾ ਤੇ ਰੂਪੀ ਗਿੱਲ ਦੇ ਨਾਲ ਫਿਲਮ ‘ਜੱਟ ਨੂੰ ਚੁੜੈਲ ਟੱਕਰੀ’ ‘ਚ ਵੀ ਨਜ਼ਰ ਆ ਚੁੱਕੇ ਹਨ। ਇਹ ਫਿਲਮ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। 

ਇਹ ਵੀ ਪੜ੍ਹੋ: ਮਰਹੂਮ ਪਿਤਾ ਨੂੰ ਯਾਦ ਕਰ ਭਾਵੁਕ ਹੋਈ ਗਾਇਕਾ ਮਿਸ ਪੂਜਾ, ਤਸਵੀਰ ਸ਼ੇਅਰ ਕਰ ਬੋਲੀ- ‘ਇੰਝ ਲੱਗਦਾ ਤੁਸੀਂ ਕਿਤੇ ਨਹੀਂ ਗਏ..’





News Source link

- Advertisement -

More articles

- Advertisement -

Latest article