20.4 C
Patiāla
Thursday, May 2, 2024

ਨੀਰੂ ਬਾਜਵਾ ਦੇ ਪੰਜਾਬੀ ਇੰਡਸਟਰੀ 'ਚ 20 ਸਾਲ ਪੂਰੇ, ਅਦਾਕਾਰਾ ਨੇ ਯਾਦ ਕੀਤਾ ਦੋ ਦਹਾਕਿਆਂ ਦਾ ਫਿਲਮੀ ਸਫਰ, ਦੇਖੋ ਤਸਵੀਰਾਂ

Must read


Neeru Bajwa Completes Her 20 Years In Punjabi Industry: ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਦੀ ਤੇ ਸਭ ਤੋਂ ਖੂਬਸੂਰਤ ਅਭਿਨੇਤਰੀ ਹੈ। ਨੀਰੂ ਨੇ ਆਪਣੇ ਫਿਲਮੀ ਕਰੀਅਰ ‘ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਫਿਲਮਾਂ ਦਿੱਤੀਆਂ ਹਨ। ਬਾਲੀਵੁੱਡ ਫਿਲਮ ਦੇ ਗਾਣੇ ‘ਚ ਛੋਟੀ ਜਿਹੀ ਪਰਫਾਰਮੈਂਸ ਤੋਂ ਸ਼ੁਰੂ ਹੋਇਆ ਸੀ, ਨੀਰੂ ਦਾ ਸਫਰ ਤੇ ਅੱਜ ਉਹ ਜਿਸ ਮੁਕਾਮ ‘ਤੇ ਹੈ, ਉਸ ਨੂੰ ਸਾਰੀ ਦੁਨੀਆ ਦੇਖ ਰਹੀ ਹੈ।

ਇਹ ਵੀ ਪੜ੍ਹੋ: ਸ਼ਰਾਬ ਪੀਣ ਤੋਂ ਬਾਅਦ ਅਕਸ਼ੇ ਕੁਮਾਰ ਕਰਦੇ ਹਨ ਅਜਿਹੀਆਂ ਹਰਕਤਾਂ, ਐਕਟਰ ਬੋਲਿਆ- ‘ਮੈਂ ਆਪਣੀ ਅਸਲੀ ਔਕਾਤ ‘ਤੇ…’

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਇਹ ਗੱਲਾਂ ਕਿਉਂ ਕਰ ਰਹੇ ਹਾਂ। ਦਰਅਸਲ, ਨੀਰੂ ਬਾਜਵਾ ਨੇ ਪੰਜਾਬੀ ਸਿਨੇਮਾ ‘ਚ ਆਪਣੇ ਕਰੀਅਰ ਦੇ 20 ਸਾਲ ਪੂਰੇ ਕਰ ਲਏ ਹਨ। ਨੀਰੂ ਨੇ ਆਪਣੇ 20 ਸਾਲਾਂ ਦੇ ਫਿਲਮੀ ਸਫਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਨੀਰੂ ਦੇ ਫਿਲਮੀ ਕਰੀਅਰ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਨੀਰੂ ਨੇ ਆਪਣੇ ਇੰਸਟਾਗ੍ਰਾਮ ‘ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਤੁਸੀਂ ਵੀ ਦੇਖੋ:

ਨੀਰੂ ਬਾਜਵਾ ਦੇ ਪੰਜਾਬੀ ਇੰਡਸਟਰੀ 'ਚ 20 ਸਾਲ ਪੂਰੇ, ਅਦਾਕਾਰਾ ਨੇ ਯਾਦ ਕੀਤਾ ਦੋ ਦਹਾਕਿਆਂ ਦਾ ਫਿਲਮੀ ਸਫਰ, ਦੇਖੋ ਤਸਵੀਰਾਂ

ਨੀਰੂ ਬਾਜਵਾ ਦੇ ਪੰਜਾਬੀ ਇੰਡਸਟਰੀ 'ਚ 20 ਸਾਲ ਪੂਰੇ, ਅਦਾਕਾਰਾ ਨੇ ਯਾਦ ਕੀਤਾ ਦੋ ਦਹਾਕਿਆਂ ਦਾ ਫਿਲਮੀ ਸਫਰ, ਦੇਖੋ ਤਸਵੀਰਾਂ

ਨੀਰੂ ਬਾਜਵਾ ਦੇ ਪੰਜਾਬੀ ਇੰਡਸਟਰੀ 'ਚ 20 ਸਾਲ ਪੂਰੇ, ਅਦਾਕਾਰਾ ਨੇ ਯਾਦ ਕੀਤਾ ਦੋ ਦਹਾਕਿਆਂ ਦਾ ਫਿਲਮੀ ਸਫਰ, ਦੇਖੋ ਤਸਵੀਰਾਂ

ਇਸ ਤੋਂ ਇਲਾਵਾ ਨੀਰੂ ਦੀ ਫਿਲਮ ਸ਼ਾਇਰ ਦਾ ਟਰੇਲਰ ਅੱਜ ਦੇ ਹੀ ਖਾਸ ਮੌਕੇ ‘ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।


ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਦੀ ਪਹਿਲੀ ਪੰਜਾਬੀ ਫਿਲਮ ਸੀ ‘ਅਸਾਂ ਨੂੰ ਮਾਣ ਵਤਨਾਂ ਦਾ’। ਇਸ ਫਿਲਮ ‘ਚ ਨੀਰੂ ਪੰਜਾਬੀ ਗਇਕ ਤੇ ਐਕਟਰ ਹਰਭਜਨ ਮਾਨ ਨਾਲ ਨਜ਼ਰ ਆਈ ਸੀ। ਇਹ ਫਿਲਮ ਸੁਪਰਹਿੱਟ ਹੋਈ ਤੇ ਨੀਰੂ ਨੂੰ ਪੰਜਾਬੀ ਇੰਡਸਟਰੀ ‘ਚ ਜਗ੍ਹਾ ਮਿਲ ਗਈ। ਪਰ ਇਹ ਕਾਮਯਾਬੀ ਉਸ ਲੈਵਲ ਦੀ ਨਹੀਂ ਸੀ ਜਿਸ ਦੇ ਪਿੱਛੇ ਨੀਰੂ ਭੱਜ ਰਹੀ ਸੀ। ਆਖਰ ਨੀਰੂ ਨੂੰ ਉਹ ਮੌਕਾ ਮਿਿਲਿਆ ‘ਮੇਲ ਕਰਾਦੇ ਰੱਬਾ’ ‘ਚ। ਇਸ ਫਿਲਮ ‘ਚ ਨੀਰੂ ਐਕਟਰ ਜਿੰਮੀ ਸ਼ੇਰਗਿੱਲ ਨਾਲ ਰੋਮਾਂਸ ਕਰਦੀ ਨਜ਼ਰ ਆਈ ਸੀ ਤੇ ਗਿੱਪੀ ਗਰੇਵਾਲ ਵਿਲਨ ਦੀ ਭੂਮਿਕਾ ‘ਚ ਸੀ। ਇਸ ਫਿਲਮ ‘ਚ ਨੀਰੂ ਦੀ ਐਕਟਿੰਗ ਨੂੰ ਕਾਫੀ ਸਲਾਹਿਆ ਗਿਆ ਤੇ ਉਹ ਪੰਜਾਬੀ ਇੰਡਸਟਰੀ ਦੀ ਸਟਾਰ ਬਣ ਗਈ। ਇਸ ਤੋਂ ਬਾਅਦ ਨੀਰੂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਇਹ ਵੀ ਪੜ੍ਹੋ: ‘ਅਨੁਪਮਾ’ ਅਦਾਕਾਰਾ ਰੂਪਾਲੀ ਗਾਂਗੁਲੀ ਨੇ ਸਟ੍ਰੀਟ ਡੌਗੀਆਂ ਨਾਲ ਮਨਾਇਆ ਜਨਮਦਿਨ, ਕੁੱਤਿਆਂ ਨਾਲ ਕੱਟਿਆ ਕੇਕ, ਵੀਡੀਓ ਵਾਇਰਲ





News Source link

- Advertisement -

More articles

- Advertisement -

Latest article