22.1 C
Patiāla
Tuesday, April 30, 2024

ਸਤਵਿੰਦਰ ਬੇਗੋਵਾਲੀਆ ਦੀ ਨਾਟ ਪੁਸਤਕ ‘ਆਰ ਕਿ ਪਾਰ’ ਰਿਲੀਜ਼

Must read


ਪੱਤਰ ਪ੍ਰੇਰਕ

ਜਲੰਧਰ, 2 ਅਪਰੈਲ

ਕਸਬਾ ਬੇਗੋਵਾਲ ਵਿੱਚ ਅਦਾਰਾ ਰੂਹ ਪੰਜਾਬੀ ਵੱਲੋਂ ਕਰਵਾਏ ਸਮਾਗਮ ਦੌਰਾਨ ਆਈਸੀ ਨੰਦਾ ਪੁਰਸਕਾਰ ਜੇਤੂ ਪ੍ਰੋ. ਸਤਵਿੰਦਰ ਬੋਗੋਵਾਲੀਆ ਦੀ ਸਤਵੀਂ ਨਾਟ -ਪੁਸਤਕ ‘ਆਰ ਕਿ ਪਾਰ’ (ਪੂਰਾ ਨਾਟਕ) ਨੂੰ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਵੱਲੋਂ ਸਾਂਝੇ ਤੌਰ ’ਤੇ ਰਿਲੀਜ਼ ਕੀਤਾ ਗਿਆ। ਪੁਸਤਕ ਦੀ ਸਮੀਖਿਆ ਕਰਦੇ ਹੋਏ ਪ੍ਰੋ. ਸਰਦੂਲ ਸਿੰਘ ਔਜਲਾ, ਡਾ. ਗੁਰਜੀਤ ਕੌਰ, ਡਾ. ਕਰਮਜੀਤ ਸਿੰਘ ਨਡਾਲਾ, ਦਲਜੀਤ ਸਿੰਘ ਰਤਨ ਅਤੇ ਨਿਰਮਲ ਸਿੰਘ ਖੱਖ ਨੇ ਉਕਤ ਨਾਟਕ ਨੂੰ ਸਫਲ ਨਾਟਕ ਐਲਾਨਿਆ। ਇਸੇ ਦੌਰਾਨ ਗਾਇਕ ਬਲਵੀਰ ਭੱਲੀ, ਲਖਵਿੰਦਰ ਘੁੰਮਣ, ਸੁਰਿੰਦਰ ਪਾਲ ਕੌਰ, ਮਾਸਟਰ ਨਿਸ਼ਾਨ ਸਿੰਘ, ਸੁਰਿੰਦਰ ਬਾਕਰਪੁਰੀ, ਜਨਕਪਰੀਤ ਬੇਗੋਵਾਲ ਅਤੇ ਅਮਰੀਕ ਸ਼ੋਂਕੀ ਨੇ ਉੱਚ ਪੱਧਰੀ ਗਾਇਕੀ ਦੀ ਛਹਿਬਰ ਲਾਈ। ਪੁਸਤਕ ਦੇ ਲੇਖਕ ਪ੍ਰੋਫੈਸਰ ਬੇਗੋਵਾਲੀਆ ਨੇ ਜਿੱਥੇ ਹਾਜ਼ਰੀਨ ਦਾ ਧੰਨਵਾਦ ਕੀਤਾ , ਉੱਥੇ ਨਾਟਕ ਦੀਆਂ ਬਰੀਕੀਆਂ ਦੀ ਵੀ ਗੱਲ ਕੀਤੀ। ਇਸ ਮੌਕੇ ਪ੍ਰੋ. ਜਸਵੰਤ ਸਿੰਘ ,ਨਿਸ਼ਾਨ ਸਿੰਘ ਅਮਰੀਕਾ, ਸਤਪਾਲ ਸਿੰਘ, ਸਰਬਜੀਤ ਸਿੰਘ ਪੱਪਲ ਅਤੇ ਰਤਨ ਟਾਹਲਵੀ ਸਮੇਤ ਵੱਡੀ ਗਿਣਤੀ ਵਿੱਚ ਕਲਾ ਪ੍ਰੇਮੀ ਹਾਜ਼ਰ ਸਨ।



News Source link

- Advertisement -

More articles

- Advertisement -

Latest article