27.8 C
Patiāla
Thursday, May 2, 2024

‘ਇੰਡੀਆ’ ਗੱਠਜੋੜ ਰੈਲੀ: ਸੁਨੀਤਾ ਕੇਜਰੀਵਾਲ ਤੇ ਕਲਪਨਾ ਸੋਰੇਨ ਵੱਲੋਂ ਭਾਜਪਾ ਨੂੰ ਹਰਾਉਣ ਦੀ ਅਪੀਲ

Must read


ਨਵੀਂ ਦਿੱਲੀ, 31 ਮਾਰਚ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਨੇ ਵਿਰੋਧੀ ਧਿਰ ਦੇ ‘ਇੰਡੀਆ’ ਗੱਠਜੋੜ ਦੀ ਰੈਲੀ ਨੂੰ ਅੱਜ ਪਹਿਲੀ ਵਾਰ ਸੰਬੋਧਨ ਕਰਦਿਆਂ ਲੋਕਾਂ ਨੂੰ ਭਾਜਪਾ ਨੂੰ ਕੇਂਦਰ ਦੀ ਸੱਤਾ ਬੇਦਖ਼ਲ ਕਰਨ ਦੀ ਅਪੀਲ ਕੀਤੀ। ਸੁਨੀਤਾ ਤੇ ਕਲਪਨਾ ਨੇ ਆਪੋ-ਆਪਣੇ ਪਤੀਆਂ ਦੀ ਗ੍ਰਿਫ਼ਤਾਰੀ ਮਗਰੋਂ ਇਸ ਰੈਲੀ ਰਾਹੀਂ ਆਪਣੀ ਵੱਡੀ ਸਿਆਸੀ ਭੂਮਿਕਾ ਦੇ ਸੰਕੇਤ ਦਿੱਤੇ। ਇੱਥੇ ਰਾਮਲੀਲਾ ਮੈਦਾਨ ਵਿੱਚ ‘ਲੋਕਤੰਤਰ ਬਚਾਓ’ ਰੈਲੀ ਵਿੱਚ ਅਰਵਿੰਦ ਕੇਜਰੀਵਾਲ ਤੇ ਹੇਮੰਤ ਸੋਰੇਨ ਲਈ ਮੰਚ ’ਤੇ ਦੋ ਕੁਰਸੀਆਂ ਖ਼ਾਲੀ ਰੱਖੀਆਂ ਹੋਈਆਂ ਸਨ। ਉਧਰ, ਭਾਜਪਾ ਨੇ ‘ਇੰਡੀਆ’ ਗੱਠਜੋੜ ਦੀ ਰੈਲੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ‘ਲੋਕਤੰਤਰ ਬਚਾਓ’ ਨਹੀਂ, ਬਲਕਿ ‘ਪਰਿਵਾਰ ਬਚਾਓ’ ਅਤੇ ‘ਭ੍ਰਿਸ਼ਟਾਚਾਰ ਛੁਪਾਓ’ ਰੈਲੀ ਹੈ। -ਪੀਟੀਆਈ



News Source link

- Advertisement -

More articles

- Advertisement -

Latest article