20.4 C
Patiāla
Thursday, May 2, 2024

ਕੋਹਲੀ ਨੇ ਰਿੰਕੂ ਸਿੰਘ ਨੂੰ ਤੋਹਫੇ ’ਚ ਦਿੱਤਾ ਬੱਲਾ

Must read


ਬੰਗਲੂਰੂ: ਰੌਇਲ ਚੈਲੰਜਰਜ਼ ਬੰਗਲੂਰੂ (ਆਰਸੀਬੀ) ਅਤੇ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਬੀਤੇ ਦਿਨ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਦੋ ਵਾਰ ਦੇ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਤੋਂ ਹਾਰ ਦਾ ਸਾਹਮਣਾ ਕਰਨ ਮਗਰੋਂ ਕੇਕੇਆਰ ਅਤੇ ਭਾਰਤੀ ਬੱਲੇਬਾਜ਼ ਰਿੰਕੂ ਸਿੰਘ ਨੂੰ ਇੱਕ ਬੱਲਾ ਤੋਹਫ਼ੇ ਵਜੋਂ ਦਿੱਤਾ। ਇਸ ਸਬੰਧੀ ਰਿੰਕੂ ਨੇ ਇੰਸਟਾਗ੍ਰਾਮ ’ਤੇ ਤਸਵੀਰ ਸਾਂਝੀ ਕਰਦਿਆਂ ਬੱਲੇ ਤੇ ਸਲਾਹ ਲਈ ਕੋਹਲੀ ਦਾ ਧੰਨਵਾਦ ਕੀਤਾ। ਉੱਤਰ ਪ੍ਰਦੇਸ਼ ਦਾ ਰਿੰਕੂ ਘਰੇਲੂ ਕ੍ਰਿਕਟ ਦਾ ਸਟਾਰ ਹੈ। ਉਸ ਨੇ ਪਿਛਲੇ ਸਾਲ ਗੁਜਰਾਤ ਟਾਈਟਨਜ਼ ਦੇ ਯਸ਼ ਦਿਆਲ ਦੇ ਓਵਰ ਵਿੱਚ ਲਗਾਤਾਰ ਪੰਜ ਛੱਕੇ ਜੜੇ ਸਨ। -ਏਐੱਨਆਈ



News Source link

- Advertisement -

More articles

- Advertisement -

Latest article