23.9 C
Patiāla
Friday, May 3, 2024

‘ਆਪ’ ਵਿਧਾਇਕਾ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ ਪੰਜ ਕਰੋੜ ਦੀ ਪੇਸ਼ਕਸ਼

Must read


ਗਗਨਦੀਪ ਅਰੋੜਾ

ਲੁਧਿਆਣਾ, 30 ਮਾਰਚ

ਹਲਕਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ‘‘ਅਪਰੇਸ਼ਨ ਲੋਟਸ’’ ਦਾ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ’ਤੇ ਕਾਲ ਕਰ ਕੇ ਭਾਜਪਾ ’ਚ ਸ਼ਾਮਲ ਹੋਣ ਲਈ ਪੰਜ ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਫੋਨ ਕਰਨ ਵਾਲੇ ਨੇ ਉਨ੍ਹਾਂ ਨੂੰ ਲੋਕ ਸਭਾ ਦੀ ਸੀਟ ਦੇਣ ਅਤੇ ਚੋਣ ਲੜਨ ਦੀ ਇੱੱਛਾ ਨਾ ਹੋਣ ’ਤੇ ਪਾਰਟੀ ’ਚ ਵੱਡੇ ਅਹੁਦੇ ਬਾਰੇ ਵੀ ਪੇਸ਼ਕਸ਼ ਕੀਤੀ। ਵਿਧਾਇਕ ਛੀਨਾ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੇ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ ਪਰ ਫਿਰ ਵੀ ਫੋਨ ਕਰਨ ਵਾਲੇ ਉਨ੍ਹਾਂ ਦੀ ਪੇਸ਼ਕਸ਼ ’ਤੇ ਵਿਚਾਰ ਕਰਨ ਲਈ ਆਖਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਮਾਮਲਾ ਸਰਕਾਰ ਦੇ ਧਿਆਨ ’ਚ ਲਿਆਂਦਾ ਅਤੇ ਪੁਲੀਸ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ। ਪੁਲੀਸ ਨੇ ਅਣਪਛਾਤੇ ਕਾਲਰ ਖ਼ਿਲਾਫ਼ ਧਾਰਾ 171-ਈ (ਰਿਸ਼ਵਤ) ਅਤੇ 1951 ਦੀ ਧਾਰਾ 123 (1) ਦੇ ਤਹਿਤ ਕੇਸ ਦਰਜ ਕਰ ਲਿਆ ਹੈ।

ਰਾਜਿੰਦਰਪਾਲ ਕੌਰ ਛੀਨਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਇੱਕ ਅਣਪਛਾਤੇ ਨੰਬਰ ਤੋਂ ਵਟਸਐਪ ਕਾਲੀ ਆਈ। ਕਾਲਰ ਨੇ ਖ਼ੁਦ ਨੂੰ ਦਿੱਲੀ ਦਾ ਸੇਵਕ ਸਿੰਘ ਦੱਸਿਆ ਅਤੇ ਉਨ੍ਹਾਂ ਭਾਜਪਾ ’ਚ ਸ਼ਾਮਲ ਹੋਣ ਬਦਲੇ 5 ਕਰੋੜ ਰੁਪਏ ਅਤੇ ਲੋਕ ਸਭਾ ਟਿਕਟ ਜਾਂ ਪਾਰਟੀ ’ਚ ਵੱਡੇ ਅਹੁਦੇ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ, ‘‘ਹਾਲਾਂਕਿ ਮੈਂ ਇਸ ਮੁੱਦੇ ’ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਉਕਤ ਵਿਅਕਤੀ ਨੇ ਮੈਨੂੰ ਵਿਚਾਰ ਕਰਨ ਲਈ ਆਖਦਿਆਂ ਕਿਹਾ ਕਿ ਉਹ ਫਿਰ ਫੋਨ ਕਰੇਗਾ। ਉਸ ਨੇ ਪਾਰਟੀ ਦੀ ਲੀਡਰਸ਼ਿਪ ਨਾ ਗੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ। ਜਦੋਂ ਉਸ ਨੂੰ ਦਿੱਲੀ ’ਚ ਮਿਲਣ ਦੀ ਥਾਂ ਬਾਰੇ ਪੁੱਛਿਆ ਤਾਂ ਉਸ ਨੇ ਪੇਸ਼ਕਸ਼ ਬਾਰੇ ਹਾਮੀ ਭਰਨ ’ਤੇ ਹੀ ਲੋਕੇਸ਼ਨ ਭੇਜਣ ਦੀ ਗੱਲ ਆਖਦਿਆਂ ਫੋਨ ਕੱਟ ਦਿੱਤਾ।’’ ‘ਆਪ’ ਵਿਧਾਇਕਾ ਮੁਤਾਬਕ ਉਕਤ ਵਿਅਕਤੀ ਨੇ ਉਨ੍ਹਾਂ ਨੂੰ ਲਗਾਤਾਰ ਚਾਰ ਦਿਨ ਫੋਨ ਕੀਤਾ ਅਤੇ ਹਾਈਕਮਾਨ ਨਾਲ ਮੀਟਿੰਗ ਲਈ ਦਿੱਲੀ ਆਉਣ ਲਈ ਆਖਿਆ। ਛੀਨਾ ਨੇ ਦੱਸਿਆ ਕਿ ਹਾਲਾਂਕਿ ਉਸ ਵਿਅਕਤੀ ਨੇ ਕਿਸੇ ਨੇਤਾ ਦਾ ਨਾਮ ਨਹੀਂ ਲਿਆ।



News Source link

- Advertisement -

More articles

- Advertisement -

Latest article