25.1 C
Patiāla
Friday, May 3, 2024

ਗਮਾਡਾ ਵੱਲੋਂ ਟੀਡੀਆਈ ਸਿਟੀ ਦੇ ਪ੍ਰਬੰਧਕਾਂ ਨੂੰ ਨੋਟਿਸ

Must read


ਦਰਸ਼ਨ ਸਿੰਘ ਸੋਢੀ

ਐਸ.ਏ.ਐਸ. ਨਗਰ (ਮੁਹਾਲੀ), 24 ਮਾਰਚ

ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਟੀਡੀਆਈ ਸਿਟੀ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰ ਕੇ ਟੀਡੀਆਈ ਸੈਕਟਰ-110 ਦੇ ਕਮਰਸ਼ੀਅਲ ਪ੍ਰਾਜੈਕਟ ਵਿਚਲੀਆਂ ਕਥਿਤ ਖ਼ਾਮੀਆਂ ਨੂੰ ਤੁਰੰਤ ਦੂਰ ਕਰ ਕੇ ਗਮਾਡਾ ਦਫ਼ਤਰ ਨੂੰ ਰਿਪੋਰਟ ਦੇਣ ਲਈ ਕਿਹਾ ਹੈ। ਗਮਾਡਾ ਦੇ ਜ਼ਿਲ੍ਹਾ ਨਗਰ ਯੋਜਨਾਕਾਰ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਟੀਡੀਆਈ ਸੈਕਟਰ-110 ਸਥਿਤ ਕਮਰਸ਼ੀਅਲ ਪਾਕਿਟ ਦੀ ਪਾਰਕਿੰਗ ਵਿੱਚ ਲੱਗੇ ਪੇਵਰ ਬਲਾਕ ਵਾਲੀ ਥਾਂ ਕਈ ਥਾਵਾਂ ’ਤੇ ਧਸ ਚੁੱਕੇ ਹਨ, ਇਸ ਦੀ ਮੁਰੰਮਤ ਕਰਨੀ ਬਣਦੀ ਹੈ। ਇਸ ਕਮਰਸ਼ੀਅਲ ਪਾਕਿਟ ਨੂੰ ਖਰੜ-ਬਨੂੜ ਹਾਈਵੇਅ ਨੰਬਰ-205ਏ ਤੋਂ ਪਹੁੰਚ ਲਈ ਗਈ ਐਂਟਰੀ ’ਤੇ ਕੋਈ ਸਾਈਨ ਬੋਰਡ ਨਹੀਂ ਲੱਗਿਆ ਹੋਇਆ ਹੈ। ਇਸ ਤੋਂ ਇਲਾਵਾ ਐਂਟਰੀ ਦੇ ਖੱਬੇ ਪਾਸੇ ਲੋ-ਲਾਇੰਗ ਏਰੀਆ ਵਿੱਚ ਕੂੜਾ ਪਿਆ ਹੈ। ਗਮਾਡਾ ਨੇ ਇਸ ਪੱਤਰ ਦਾ ਉਤਾਰਾ ਕਿੰਗ ਸਟਰੀਟ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਟੀਡੀਆਈ ਸਿਟੀ ਦੇ ਪ੍ਰਧਾਨ ਸਿਕੰਦਰ ਸਿੰਘ ਨੂੰ ਵੀ ਸੂਚਨਾ ਹਿੱਤ ਭੇਜਿਆ ਗਿਆ ਹੈ। ਗਮਾਡਾ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਕਮਰਸ਼ੀਅਲ ਏਰੀਆ ਦੇ ਸੀਵਰੇਜ ਨਿਕਾਸੀ ਲਈ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਗਏ ਅਤੇ ਸੀਵਰ ਦਾ ਪਾਣੀ ਟੈਂਕਰਾਂ ਰਾਹੀਂ ਡਿਸਪੋਜ ਆਫ਼ ਕੀਤਾ ਜਾ ਰਿਹਾ ਹੈ। ਇਸ ਖੇਤਰ ਦੀਆਂ ਕੁੱਝ ਸਟਰੀਟ ਲਾਈਟਾਂ ਵੀ ਬੰਦ ਹਨ। ਸਟਰੀਟ ਲਾਈਟਾਂ ਦੀਆਂ ਕੇਬਲਾਂ ਦੇ ਜੋੜ ਨੰਗੇ ਹਨ। ਕੇਬਲਾਂ ਨੂੰ ਜ਼ਮੀਨਦੋਜ਼ ਕਰਨ ਦੀ ਲੋੜ ਹੈ ਆਦਿ।

ਗਮਾਡਾ ਦੇ ਨੋਟਿਸ ਅਨੁਸਾਰ ਉਪਰੋਕਤ ਖ਼ਾਮੀਆਂ\ਊਣਤਾਈਆਂ ਕਾਰਨ ਜਾਨ-ਮਾਲ ਦਾ ਖ਼ਤਰਾ ਹੈ। ਇਸ ਲਈ ਤੁਰੰਤ ਸਬੰਧਤ ਤਰੁੱਟੀਆਂ ਦੂਰ ਕੀਤੀਆਂ ਜਾਣ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਨਿਰਧਾਰਤ ਸਮੇਂ ਵਿੱਚ ਲੋੜੀਂਦੀ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਸਬੰਧਤ ਖੇਤਰ ਦੀ ਬਿਜਲੀ ਸਪਲਾਈ ਠੱਪ ਕਰ ਦਿੱਤੀ ਜਾਵੇਗੀ ਅਤੇ ਕੰਪਨੀ ਨੂੰ ਜਾਰੀ ਪਾਰਸ਼ੀਅਲ ਕੰਪਲੀਸ਼ਨ ਰੱਦ ਕਰਨ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਬਿਲਡਰਾਂ ਖ਼ਿਲਾਫ਼ ਗਮਾਡਾ ਦੀ ਇਸ ਤਰ੍ਹਾਂ ਦੀ ਇਹ ਵੱਡੀ ਕਾਰਵਾਈ ਹੈ।

 



News Source link

- Advertisement -

More articles

- Advertisement -

Latest article