27.2 C
Patiāla
Monday, April 29, 2024

ਵਿਦੇਸ਼ੀ ਔਰਤ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਹੋਟਲ ਮੈਨੇਜਰ ਨੂੰ 10 ਸਾਲ ਕੈਦ

Must read


ਪੱਤਰ ਪ੍ਰੇਰਕ

ਜੀਂਦ, 22 ਮਾਰਚ

ਥੈਲੇਸੀਮੀਆ ਦੀ ਬੀਮਾਰੀ ਤੋਂ ਪੀੜਤ ਮਰੀਜ਼ਾਂ ਨੇ ਸਿਵਲ ਹਸਪਤਾਲ ਵਿੱਚ ਹੀ ਇਲਾਜ ਮੁਹੱਈਆ ਕਰਵਾਉਣ ਲਈ ਸਥਾਨਕ ਸਿਵਲ ਸਰਜਨ ਨੂੰ ਮੰਗ ਪੱਤਰ ਸੌਂਪਿਆ। ਥੈਲੇਸੀਮੀਆ ਸੁਸਾਇਟੀ ਦੇ ਮੈਂਬਰ ਵਿਸ਼ਾਂਤ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲਗਪਗ 25 ਤੋਂ 30 ਅਜਿਹੇ ਬਾਲਕ ਹਨ ਜਿਹੜੇ ਥੈਲੇਸੀਮੀਆ ਰੋਗ ਤੋਂ ਪੀੜਤ ਹਨ। ਉਨ੍ਹਾਂ ਨੂੰ ਆਪਣੇ ਜੀਵਨ ਦੀ ਰੱਖਿਆ ਲਈ ਹਰ 15ਵੇਂ ਦਿਨ ਪੀਆਰਬੀਸੀ-ਪੈਕਡ ਰੈਡਬਲੱਡ ਸੈੱਲ ਅਤੇ ਖੂਨ ਚੜ੍ਹਵਾਉਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਖੂਨ ਲਈ ਰੋਹਤਕ, ਖਾਨਪੁਰ ਜਾਣਾ ਪੈਂਦਾ ਹੈ। ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਜੀਂਦ ਦੇ ਨਾਗਰਿਕ ਹਸਪਤਾਲ ਵਿੱਚ ਹੀ ਸਹੂਲਤ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ। ਇਸ ਦੌਰਾਨ ਸਿਵਲ ਸਰਜਨ ਡਾ. ਗੋਪਾਲ ਗੋਇਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਅਗਲੇ ਇੱਕ ਮਹੀਨੇ ਤੱਕ ਇੱਥੇ ਹਸਪਤਾਲ ਵਿੱਚ ਪੀਆਰਬੀਸੀ ਖੂਨ ਦੀ ਸੁਵਿਧਾ ਮੁਹੱਈਆ ਕਰਵਾ ਦਿੱਤੀ ਜਾਵੇਗੀ।

ਜਬਰ-ਜਨਾਹ ਦੇ ਦੋਸ਼ ਹੇਠ ਕੇਸ

ਰਤੀਆ (ਪੱਤਰ ਪ੍ਰੇਰਕ): ਇੱਥੇ ਇੱਕ ਔਰਤ ਨੇ ਨਜ਼ਦੀਕੀ ਪਿੰਡ ਦੇ ਇਕ ਨੌਜਵਾਨ ’ਤੇ ਜਬਰ-ਜਨਾਹ ਕਰ ਕੇ ਵੀਡੀਓ ਬਣਾਉਣ ਦੇ ਦੋਸ਼ ਲਾਏ ਹਨ। ਉਸ ਨੇ ਦੱਸਿਆ ਕਿ ਇਸ ਵਿੱਚ ਨੌਜਵਾਨ ਦੀ ਮਾਤਾ ਤੇ ਉਸ ਦੀ ਪਤਨੀ ਵੀ ਸ਼ਾਮਲ ਸੀ। ਇਸ ਮਗਰੋਂ ਉਨ੍ਹਾਂ ਉਸ ਦੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ ਵੀ ਲੁੱਟ ਲਈ। ਪੁਲੀਸ ਨੇ ਕੇਸ ਦਰਜ ਕਰ ਕੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਔਰਤ ਨੇ ਬੀਤੀ ਦੇਰ ਸ਼ਾਮ ਪੁਲੀਸ ਨੂੰ ਦੱਸਿਆ ਕਿ ਨੇੜਲੇ ਪਿੰਡ ਦੇ ਨੌਜਵਾਨ, ਉਸ ਦੀ ਮਾਂ ਅਤੇ ਉਸ ਦੀ ਪਤਨੀ ਦਾ ਕਰੀਬ 7 ਸਾਲ ਤੋਂ ਉਸ ਦੇ ਘਰ ਆਉਣਾ-ਜਾਣਾ ਸੀ। ਇਸ ਦੌਰਾਨ ਉਕਤ ਨੌਜਵਾਨ ਨੇ ਜਾਣ-ਪਛਾਣ ਦਾ ਫਾਇਦਾ ਉਠਾ ਕੇ ਉਸ ਨਾਲ ਜਬਰ-ਜਨਾਹ ਕੀਤਾ ਅਤੇ ਉਸ ਦੀ ਵੀਡੀਓ ਬਣਾ ਲਈ। ਇਸ ਮਗਰੋਂ ਨੌਜਵਾਨ ਆਪਣੀ ਮਾਤਾ ਤੇ ਪਤਨੀ ਨਾਲ ਮਿਲ ਕੇ 4 ਤੋਲੇ ਸੋਨਾ ਅਤੇ 4.50 ਲੱਖ ਰੁਪਏ ਵੀ ਲੈ ਗਏ।



News Source link

- Advertisement -

More articles

- Advertisement -

Latest article