22.1 C
Patiāla
Tuesday, April 30, 2024

ਰੇਲ ਗੱਡੀ ਹੇਠ ਆਉਣ ਕਾਰਨ ਬੱਚੇ ਦੀ ਮੌਤ

Must read


ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 18 ਮਾਰਚ

ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ’ਚ ਰੇਲ ਹਾਦਸਾ ਵਾਪਰ ਗਿਆ ਜਿਸ ’ਚ ਰੇਲਵੇ ਲਾਈਨ ਪਾਰ ਕਰਦੇ ਹੋਏ ਇੱਕ ਮਾਸੂਮ ਬੱਚੇ ਦੀ ਰੇਲਗੱਡੀ ਹੇਠ ਆਉਣ ਕਾਰਨ ਮੌਤ ਹੋ ਗਈ, ਜਦੋਂ ਕਿ 2 ਬੱਚੇ ਵਾਲ-ਵਾਲ ਬਚ ਗਏ। ਜਿਵੇਂ ਹੀ ਰੇਲ ਗੱਡੀ ਨਾਲ ਕੱਟ ਕੇ ਬੱਚੇ ਦੀ ਮੌਤ ਸਬੰਧੀ ਖਬਰ ਰੇਲਵੇ ਪੁਲੀਸ ਨੂੰ ਮਿਲੀ ਤਾਂ ਤੁਰੰਤ ਰੇਲਵੇ ਕਰਮੀ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ।

ਰੇਲਵੇ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਵਿਦਿਆਰਥੀ ਦਾ ਨਾਮ ਸ਼ਿਵਾ ਹੈ। ਉਸ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਚੇ ਦੇ ਸਰੀਰ ਦੇ ਕਈ ਹਿੱਸੇ ਹੋ ਗਏ। ਜਾਣਕਾਰੀ ਅਨੁਸਾਰ ਮ੍ਰਿਤਕ ਸ਼ਿਵਾ ਆਪਣੇ ਸਾਥੀ ਵਿੱਕੀ ਅਤੇ ਪ੍ਰਿਯਾਂਸ਼ੂ ਨਾਲ ਬੇਰ ਤੋੜਨ ਕੁੰਦਨਪੁਰੀ ਰੇਲਵੇ ਲਾਈਨਾਂ ਪਾਰ ਕਰ ਕੇ ਜਾ ਰਿਹਾ ਸੀ। ਅਚਾਨਕ ਤੋਂ ਰੇਲ ਗੱਡੀ ਆ ਗਈ। ਪ੍ਰਿਯਾਂਸ਼ੂ ਅਤੇ ਵਿੱਕੀ ਲਾਈਨਾਂ ਤੋਂ ਹੱਟ ਗਏ, ਪਰ ਸ਼ਿਵਾ ਦਾ ਪੈਰ ਰੇਲਵੇ ਲਾਈਨਾਂ ’ਚ ਫਸ ਗਿਆ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਸ਼ਿਵਾ 9 ਸਾਲ ਦਾ ਸੀ। ਉਹ ਆਰੀਆ ਸਕੂਲ ’ਚ ਪਹਿਲੀ ਜਮਾਤ ਦਾ ਵਿਦਿਆਰਥੀ ਸੀ। ਘਟਨਾ ਸਥਾਨ ’ਤੇ ਪੁੱਜ ਕੇ ਜੀਆਰਪੀ ਅਧਿਕਾਰੀਆਂ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।



News Source link

- Advertisement -

More articles

- Advertisement -

Latest article