25.1 C
Patiāla
Friday, May 3, 2024

ਟ੍ਰਿਬਿਊਨ ਸਮੂਹ ਵੱਲੋਂ ‘ਲਾਈਫ਼ ਸਟਾਈਲ ਐਵਾਰਡਜ਼-2024’ ਪ੍ਰੋਗਰਾਮ

Must read


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 17 ਮਾਰਚ

ਦਿ ਟ੍ਰਿਬਿਊਨ ਵੱਲੋਂ ਚੰਡੀਗੜ੍ਹ ਵਿਖੇ ਪਹਿਲਾ ‘ਦਿ ਟ੍ਰਿਬਿਊਨ ਲਾਈਫ਼ ਸਟਾਈਲ ਐਵਾਰਡਜ਼-2024’ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਵਿੱਤ, ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ਿਰਕਤ ਕੀਤੀ। ਟ੍ਰਿਬਿਊਨ ਟਰੱਸਟ ਦੇ ਜਨਰਲ ਮੈਨੇਜਰ ਅਮਿਤ ਸ਼ਰਮਾ ਤੇ ਐਸੋਸੀਏਟ ਐਡੀਟਰ ਸੰਜੀਵ ਬਰਿਆਨਾ ਪ੍ਰੋਗਰਾਮ ’ਚ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਟ੍ਰਿਬਿਊਨ ਸਮੂਹ ਵੱਲੋਂ ਕਰਵਾਏ ‘ਲਾਈਫ਼ ਸਟਾਈਲ ਐਵਾਰਡਜ਼-2024’ ਦੀ ਸ਼ਲਾਘਾ ਕੀਤੀ ਜਿਸ ’ਚ ਉੱਤਰੀ ਖੇਤਰ ਦੀਆਂ ਉੱਘੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ। ਟ੍ਰਿਬਿਊਨ ਸਮੂਹ ਵੱਲੋਂ ਇਹ ਐਵਾਰਡ ਸ਼ੋਅ ਸੁਭਾਸ਼ ਮਾਂਗਟ ਐਂਡ ਗਰੁੱਪ ਅਤੇ ਗਲੋਬ ਟੋਇਟਾ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਟ੍ਰਿਬਿਊਨ ਸਮੂਹ ਵੱਲੋਂ ਵੱਖ-ਵੱਖ ਖੇਤਰਾਂ ਦੀਆਂ ਨਾਮਵਰ ਹਸਤੀਆਂ ਨੂੰ ਸਨਮਾਨਤ ਕਰਨਾ ਇਕ ਸ਼ਲਾਘਾਯੋਗ ਉਪਰਾਲਾ ਹੈ ਇਨ੍ਹਾਂ ਨਾਮਵਰ ਸ਼ਖਸੀਅਤਾਂ ਦੇ ਜੀਵਨ ਤੋਂ ਸੇਧ ਲੈ ਕੇ ਨੌਜਵਾਨ ਉਤਸ਼ਾਹਿਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਟ੍ਰਿਬਿਊਨ ਅਦਾਰੇ ਨੇ ਅਜਿਹਾ ਕਾਰਜ ਕਰਕੇ ਜਿਥੇ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਹੈ ਉਥੇ ਇਕ ਉੱਚੇਚਾ ਪਲੇਟਫੋਰਮ ਮੁਹੱਈਆ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਟ੍ਰਿਬਿਊਨ ਸਮੂਹ ਸਮਾਜ ਭਲਾਈ ਕਾਰਜਾਂ ਲਈ ਹਮਸ਼ਾ ਹੀ ਜਾਣਿਆ ਜਾਂਦਾ ਰਿਹਾ ਹੈ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਖ-ਵੱਖ ਖੇਤਰਾਂ ਵਿੱਚ ਵਧ ਚੜ੍ਹ ਕੇ ਕੰਮ ਕਰਨ ਤਾਂ ਜੋ ਪੰਜਾਬ ਦਾ ਨਾਮ ਦੁਨੀਆਂ ਭਰ ਵਿੱਚ ਰੋਸ਼ਨ ਕੀਤਾ ਜਾ ਸਕੇ। ਇਸ ਮੌਕੇ ਜਾਦੂਗਰ ਆਸ਼ੀਸ਼ ਨੇ ਜਾਦੂਗਰੀ ਦੇ ਟਿ੍ਕ ਦਿਖਾ ਕੇ ਲੋਕਾਂ ਦਾ ਮਨ ਮੋਹਿਆ। ਦੱਸਣਯੋਗ ਹੈ ਕਿ ਦਿ ਟ੍ਰਿਬਿਊਨ ਵੱਲੋਂ ਪਹਿਲੀ ਵਾਰ ‘ਲਾਈਫ਼ ਸਟਾਈਲ ਐਵਾਰਡਜ਼-2024’ ਪ੍ਰੋਗਰਾਮ ਕਰਵਾਇਆ ਗਿਆ ਹੈ। ਇਸ ਵਿੱਚ ਇਮੀਗ੍ਰੇਸ਼ਨ, ਆਈਲੈਟਸ, ਸਿਹਤ, ਰੀਅਲ ਅਸਟੇਟ, ਫੂਡ, ਸਿੱਖਿਆ ਸਮੇਤ ਹੋਰਨਾਂ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ।

 



News Source link

- Advertisement -

More articles

- Advertisement -

Latest article