36.9 C
Patiāla
Sunday, April 28, 2024

ਨਵੀਂ ਦਿੱਲੀ: ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋ ਰਿਹਾ ਹੈ ਗੈਂਗਸਟਰ ਕਾਲਾ ਜਠੇੜੀ ਤੇ ਲੇਡੀ ਡਾਨ ਅਨੁਰਾਧਾ ਚੌਧਰੀ ਦਾ ਵਿਆਹ – Punjabi Tribune

Must read


ਚੰਡੀਗੜ੍ਹ, 12 ਮਾਰਚ

ਗੈਂਗਸਟਰ ਸੰਦੀਪ ਉਰਫ਼ ਕਾਲਾ ਜਠੇੜੀ ਅੱਜ ਦਿੱਲੀ ਦੇ ਦੁਆਰਕਾ ਖੇਤਰ ਵਿੱਚ ਸਖ਼ਤ ਸੁਰੱਖਿਆ ਹੇਠ ‘ਲੇਡੀ ਡਾਨ’ ਅਨੁਰਾਧਾ ਚੌਧਰੀ ਨਾਲ ਵਿਆਹ ਕਰਵਾ ਰਿਹਾ ਹੈ। 150-200 ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸਮਾਰੋਹ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡਰੋਨ ਅਤੇ ਮੈਟਲ ਡਿਟੈਕਟਰ ਵੀ ਵਰਤੇ ਜਾ ਰਹੇ ਹਨ। ਦਿੱਲੀ ਦੀ ਅਦਾਲਤ ਨੇ ਗੈਂਗਸਟਰ ਨੂੰ ਵਿਆਹ ਲਈ ਪੈਰੋਲ ਦੇ ਦਿੱਤੀ ਹੈ। ਵਿਆਹ ਸਮਾਗਮ ਬੈਂਕੁਏਟ ਹਾਲ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲਣਾ ਹੈ। ਦਿੱਲੀ ਪੁਲੀਸ ਸਪੈਸ਼ਲ ਸੈੱਲ ਦੀ ਵਿਸ਼ੇਸ਼ ਟੀਮ ਤੋਂ ਲੈ ਕੇ ਸਥਾਨਕ ਪੁਲੀਸ ਦੀ ਟੀਮ ਨੂੰ ਤਾਇਨਾਤ ਕੀਤਾ ਗਿਆ ਹੈ। ਪੂਰੇ ਅਹਾਤੇ ‘ਤੇ ਸੀਸੀਟੀਵੀ ਲਗਾਏ ਗਏ ਹਨ। ਜਠੇੜੀ ਨੇ ਆਪਣੇ ਵਿਆਹ ਲਈ ਮਨੁੱਖੀ ਆਧਾਰ ‘ਤੇ ਹਿਰਾਸਤ ਵਿਚ ਪੈਰੋਲ ਦੀ ਮੰਗ ਕੀਤੀ ਸੀ। ਅਦਾਲਤ ਦੇ ਹੁਕਮਾਂ ਅਨੁਸਾਰ ਗੈਂਗਸਟਰ ਦਾ ਵਿਆਹ ਸਿਰਫ਼ ਛੇ ਘੰਟੇ ਦੇ ਸਮੇਂ ਵਿੱਚ ਨਿਬੇੜ ਦਿੱਤਾ ਜਾਵੇ। ਵਹੁਟੀ ਦਾ ‘ਗ੍ਰਹਿ ਪ੍ਰਵੇਸ਼’ ਸਮਾਗਮ 13 ਮਾਰਚ ਨੂੰ ਸਵੇਰੇ 11 ਵਜੇ ਹਰਿਆਣਾ ਦੇ ਸੋਨੀਪਤ ਦੇ ਪਿੰਡ ਜਠੇੜੀ ਵਿਖੇ ਹੋਵੇਗਾ। ਜਠੇੜੀ ਕਥਿਤ ਤੌਰ ‘ਤੇ ਸੰਗਠਤ ਅਪਰਾਧ ਸਿੰਡੀਕੇਟ ਚਲਾਉਣ ਦੇ ਦੋਸ਼ ਵਿਚ ਮਕੋਕਾ ਸਮੇਤ ਕਈ ਗੰਭੀਰ ਮਾਮਲਿਆਂ ਵਿਚ ਹਿਰਾਸਤ ਵਿਚ ਹੈ।



News Source link

- Advertisement -

More articles

- Advertisement -

Latest article