25 C
Patiāla
Monday, April 29, 2024

ਆਂਗਣਵਾੜੀ ਵਰਕਰਾਂ ਖਿਲਾਫ ਭੱਦੀ ਸ਼ਬਦਾਵਲੀ ਦਾ ਮਾਮਲਾ: ਐਸ.ਐਮ.ਓ. ਨੇ ਮੁਆਫ਼ੀ ਮੰਗ ਕੇ ਖ਼ਹਿੜਾ ਛੁਡਾਇਆ

Must read


ਧਰਮਪਾਲ ਸਿੰਘ ਤੂਰ

ਸੰਗਤ ਮੰਡੀ, 12 ਮਾਰਚ

ਬੀਤੇ ਦਿਨ ਸਰਕਾਰੀ ਹਸਪਤਾਲ ਸੰਗਤ ਵਿਖੇ ਆਂਗਣਵਾੜੀ ਵਰਕਰਾਂ ’ਤੇ ਟ੍ਰੇਨਿੰਗ ਕੈਂਪ ਦੌਰਾਨ ਐਸਐਮਓ ਸੰਗਤ ਉੱਪਰ ਆਂਗਣਵਾੜੀ ਵਰਕਰਾਂ ਵੱਲੋਂ ਭੱਦੀ ਸ਼ਬਦਾਵਲੀ ਵਰਤਣ ਵਾਲੀ ਐਸ.ਐਮ.ਓ. ਸੰਗਤ ਨੂੰ ਅਖ਼ੀਰ ਮੁਆਫ਼ੀ ਮੰਗ ਕੇ ਖ਼ਹਿੜਾ ਛੁਡਾਉਣਾ ਪਿਆ ਪਰ ਆਂਗਣਵਾੜੀ ਵਰਕਰਾਂ ਵੱਲੋਂ ਮੁਆਫੀ ਦੇ ਬਾਵਜੂਦ ਐਸਐਮਓ ਦੀ ਮੌਜੂਦਗੀ ’ਚ ਟ੍ਰੇਨਿੰਗ ਕੈਂਪ ਲਾਉਣ ਤੋਂ ਇਨਕਾਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਸੰਗਤ ਦੀ ਐਸ.ਐਮ.ਓ. ਡਾ. ਪਮਿਲ ਬਾਂਸਲ ਵੱਲੋਂ ਆਂਗਣਵਾੜੀ ਵਰਕਰਾਂ ’ਤੇ ਦਬਦਬਾ ਰੱਖਣ ਲਈ ਉਨ੍ਹਾਂ ਨੂੰ ਮਾੜੀ ਭਾਸ਼ਾ ਦੀ ਵਰਤੋਂ ਕਰਦੇ ਹੋਏ, ਇਲਾਕੇ ਦੇ ਲੋਕਾਂ ਦਾ ਦਿਮਾਗੀ ਪੱਧਰ ਹੇਠਲੇ ਦਰਜੇ ਦਾ ਹੋਣ, ਆਂਗਣਵਾੜੀ ਵਰਕਰਾਂ ਦੀ ਸਮਾਜ ’ਚ ਕੋਈ ਇੱਜ਼ਤ ਨਾ ਹੋਣ ਅਤੇ ਆਂਗਣਵਾੜੀ ਵਰਕਰਾਂ ’ਤੇ ਸਰਕਾਰੀ ਰਾਸ਼ਨ ਆਪਣੇ ਘਰਾਂ ’ਚ ਲਿਜਾਣ ਦੇ ਦੋਸ਼ ਲਗਾਏ ਤਾਂ ਉਹ ਟ੍ਰੇਨਿੰਗ ਦਾ ਬਾਈਕਾਟ ਕਰਕੇ ਅਤੇ ਐਸ.ਐਮ.ਓ ਵਿਰੁੱਧ ਨਾਅਰੇਬਾਜ਼ੀ ਕਰਦੀਆਂ ਆਪਣੇ ਦਫ਼ਤਰ ਪਰਤ ਗਈਆਂ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਐਸ.ਐਮ.ਓ ਡਾ. ਪਮਿਲ ਬਾਂਸਲ ਵਿਰੁੱਧ ਕਾਰਵਾਈ ਲਈ ਲਿਖ਼ਤੀ ਸ਼ਿਕਾਇਤ ਭੇਜੀ ਗਈ। ਆਲ ਪੰਜਾਬ ਆਂਗਣਵਾੜੀ ਵਰਕਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਗੁਰਮੀਤ ਕੌਰ ਗੋਨਿਆਣਾ ਅਤੇ ਬਲਾਕ ਜਨਰਲ ਸਕੱਤਰ ਪਰਮਜੀਤ ਕੌਰ ਚੱਕ ਰੁਲਦੂਵਾਲਾ ਨੇ ਦੱਸਿਆ ਕਿ ਐਸ.ਐਮ.ਓ. ਸੰਗਤ ਨੇ ਟ੍ਰੇਨਿੰਗ ਕੈਂਪ ਦੌਰਾਨ ਹੋਈ ਗਲਤੀ ਦਾ ਅਹਿਸਾਸ ਹੋਣ ’ਤੇ ਆਂਗਣਵਾੜੀ ਵਰਕਰਾਂ ਨੂੰ ਗੱਲਬਾਤ ਲਈ ਸਰਕਾਰੀ ਹਸਪਤਾਲ ਵਿਖੇ ਬੁਲਾਇਆ, ਜਿੱਥੇ ਇਕੱਤਰ ਹੋਈਆਂ ਆਂਗਣਵਾੜੀ ਵਰਕਰਾਂ ਨੇ ਐਸ.ਐਮ.ਓ. ਸੰਗਤ ਵਿਰੁੱਧ ਜੰਮ ਕੇ ਭੜਾਸ ਕੱਢੀ। ਉਹ ਸਾਰਿਆਂ ਸਾਹਮਣੇ ਐਸ.ਐਮ.ਓ. ਤੋਂ ਮੁਆਫ਼ੀ ਦੀ ਮੰਗ ਕਰ ਰਹੀਆਂ ਸਨ, ਪ੍ਰੰਤੂ ਸ਼ਰਮਿੰਦਗੀ ਮਹਿਸੂਸ ਕਰਦਿਆਂ ਉਹ ਸਿਰਫ਼ ਆਗੂਆਂ ਨੂੰ ਦਫਤਰ ਬੁਲਾ ਕੇ ਮਾਮਲਾ ਸ਼ਾਂਤ ਕਰਨਾ ਚਾਹੁੰਦੇ ਸਨ, ਜੋ ਵਰਕਰਾਂ ਨੇ ਨਕਾਰ ਦਿੱਤਾ। ਉਨ੍ਹਾਂ ਦੱਸਿਆ ਕਿ ਅਖ਼ੀਰ ਵਿਭਾਗ ਦੀਆਂ ਦੋ ਸੁਪਰਵਾਈਜ਼ਰਾਂ ਕਮਲਜੀਤ ਕੌਰ ਅਤੇ ਰਮਨਦੀਪ ਕੌਰ ਦੇ ਯਤਨਾ ਸਦਕਾ ਐਸ.ਐਮ.ਓ. ਸੰਗਤ ਨੇ ਹਸਪਤਾਲ ਦੇ ਮੀਟਿੰਗ ਹਾਲ ’ਚ ਆਪਣੇ ਬੋਲੇ ਸ਼ਬਦ ਵਾਪਸ ਲੈ ਕੇ ਆਂਗਣਵਾੜੀ ਵਰਕਰਾਂ ਤੋਂ ਮੁਆਫ਼ੀ ਮੰਗ ਕੇ ਖ਼ਹਿੜਾ ਛੁਡਾਇਆ। ਉਨ੍ਹਾਂ ਦੱਸਿਆ ਕਿ ਭਾਵੇਂ ਇਹ ਮਾਮਲਾ ਸਮਾਪਤ ਹੋ ਗਿਆ, ਪ੍ਰੰਤੂ ਐਸ.ਐਮ.ਓ ਦੀ ਬਦਲੀ ਹੋਣ ਤੱਕ ਟ੍ਰੇਨਿੰਗ ਕੈਂਪਾਂ ਦਾ ਬਾਈਕਾਟ ਜਾਰੀ ਰਹੇਗਾ, ਜਦੋਂ ਕਿ ਸਿਹਤ ਵਿਭਾਗ ਵੱਲੋਂ ਸਰਕਲਾਂ ’ਚ ਆ ਕੇ ਟ੍ਰੇਨਿੰਗ ਦੇਣ ਦਾ ਉਹ ਸਵਾਗਤ ਕਰਨਗੀਆਂ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਕੌਰ, ਬਲਾਕ ਜਨਰਲ ਸਕੱਤਰ ਪਰਮਜੀਤ ਕੌਰ ਰੁਲਦੂਵਾਲਾ, ਸਰਕਲ ਪ੍ਰਧਾਨ ਸੋਨੂੰ ਸੰਗਤ, ਇੰਦਰਜੀਤ ਕੌਰ ਘੁੱਦਾ, ਕਮਲ ਕੁਮਾਰੀ ਪੱਕਾ ਕਲਾਂ, ਪਰਮਿੰਦਰ ਕੌਰ ਪੱਕਾ ਕਲਾਂ, ਕਿਰਨ ਕੌਰ ਸੰਗਤ ਅਤੇ ਸੁਮਨ ਬਾਂਡੀ ਆਦਿ ਆਗੂਆਂ ਸਮੇਤ ਵੱਡੀ ਗਿਣਤੀ ਆਂਗਣਵਾੜੀ ਵਰਕਰਾਂ ਉਥੇ ਮੌਜੂਦ ਸਨ।



News Source link
#ਆਗਣਵੜ #ਵਰਕਰ #ਖਲਫ #ਭਦ #ਸਬਦਵਲ #ਦ #ਮਮਲ #ਐਸਐਮਓ #ਨ #ਮਆਫ਼ #ਮਗ #ਕ #ਖ਼ਹੜ #ਛਡਇਆ

- Advertisement -

More articles

- Advertisement -

Latest article