33.5 C
Patiāla
Friday, May 3, 2024

ਦਿੱਲੀ ਵਿਚ 40 ਫੁੱਟ ਡੂੰਘੇ ਬੋਰਵੈੱਲ ’ਚ ਬੱਚਾ ਡਿੱਗਾ – Punjabi Tribune

Must read


ਨਵੀਂ ਦਿੱਲੀ, 10 ਮਾਰਚ

ਦਿੱਲੀ ਜਲ ਬੋਰਡ ਵਾਟਰ ਟਰੀਟਮੈਂਟ ਪਲਾਂਟ ਵਿਚ ਅੱਜ ਵੱਡੇ ਤੜਕੇ ਇਕ ਬੱਚਾ 40 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਗਿਆ। ਬੱਚੇ ਨੂੰ ਬਾਹਰ ਕੱਢਣ ਲਈ ਯਤਨ ਜਾਰੀ ਹਨ। ਕੌਮੀ ਡਿਜ਼ਾਸਟਰ ਰਿਸਪੌਂਸ ਫੋਰਸ (ਐੱਨਡੀਆਰਐੱਫ) ਤੇ ਦਿੱਲੀ ਫਾਇਰ ਸਰਵਸਿਜ਼ ਦੀਆਂ ਟੀਮਾਂ ਵੱਲੋਂ ਰਾਹਤ ਕਾਰਜਾਂ ਦੀ ਮੂਹਰੇ ਹੋ ਕੇ ਅਗਵਾਈ ਕੀਤੀ ਜਾ ਰਹੀ ਹੈ। ਡੀਐੱਫਐੱਸ ਦੇ ਮੁਖੀ ਅਤੁਲ ਗਰਗ ਨੈ ਕਿਹਾ ਕਿ ਵੱਡੇ ਤੜਕੇ ਇਕ ਵਜੇ ਦੇ ਕਰੀਬ ਬੋਰਵੈੱਲ ਵਿਚ ਬੱਚੇ ਦੇ ਡਿੱਗਣ ਬਾਰੇ ਜਾਣਕਾਰੀ ਮਿਲੀ ਸੀ। ਉਨ੍ਹਾਂ ਕਿਹਾ ਕਿ ਮੌਕੇ ’ਤੇ ਪੰਜ ਫਾਇਰ ਟੈਂਡਰ ਭੇਜੇ ਗਏ ਹਨ। ਗਰਗ ਨੇ ਕਿਹਾ ਕਿ ਬੋਰ ਦੇ ਬਿਲਕੁਲ ਨਾਲ ਇਕ ਹੋਰ ਬੋਰ ਪੁੱਟ ਕੇ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। -ਪੀਟੀਆਈ



News Source link

- Advertisement -

More articles

- Advertisement -

Latest article