37.9 C
Patiāla
Monday, May 13, 2024

ਲੋਕ ਸਭਾ ਚੋਣਾਂ: ਵਾਰਾਣਸੀ ਤੋਂ ਚੋਣ ਲੜਨਗੇ ਪ੍ਰਧਾਨ ਮੰਤਰੀ ਮੋਦੀ

Must read


ਨਵੀਂ ਦਿੱਲੀ, 2 ਮਾਰਚ

ਭਾਜਪਾ ਨੇ ਅਗਾਮੀ ਲੋਕ ਸਭਾ ਚੋਣਾਂ ਲਈ ਅੱਜ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਦੇ ਵਾਰਾਣਸੀ ਹਲਕੇ ਤੋਂ ਚੋਣ ਲੜਨਗੇ। ਭਾਜਪਾ ਨੇ ਯੂਪੀ ਵਿੱਚ 51, ਪੱਛਮੀ ਬੰਗਾਲ ਵਿੱਚ 20, ਦਿੱਲੀ ਵਿੱਚ ਪੰਜ, ਗੋਆ ਅਤੇ ਤ੍ਰਿਪੁਰਾ ਵਿੱਚ ਇੱਕ-ਇੱਕ ਲੋਕ ਸਭਾ ਸੀਟ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਭਾਜਪਾ ਨੇ 16 ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ 28 ਮਹਿਲਾਵਾਂ ਅਤੇ 47 ਨੌਜਵਾਨਾਂ ਨੂੰ ਸ਼ਾਮਲ ਕੀਤਾ ਹੈ। 195 ਉਮੀਦਵਾਰਾਂ ਦੀ ਇਸ ਸੂਚੀ ਵਿੱਚ 34 ਕੇਂਦਰੀ ਮੰਤਰੀਆਂ, ਦੋ ਸਾਬਕਾ ਮੰਤਰੀਆਂ ਅਤੇ ਲੋਕ ਸਭਾ ਸਪੀਕਰ ਦਾ ਨਾਮ ਸ਼ਾਮਲ ਕੀਤਾ ਗਿਆ ਹੈ।



News Source link

- Advertisement -

More articles

- Advertisement -

Latest article