32.8 C
Patiāla
Tuesday, April 30, 2024

ਕਸ਼ਮੀਰ ਭਾਰਤ ਦਾ ਹਿੱਸਾ ਸੀ, ਹੈ ਤੇ ਰਹੇਗਾ: ਅਬਦੁੱਲਾ

Must read


ਬੰਗਲੂਰੂ, 25 ਫਰਵਰੀ

ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਹਿੱਸਾ ਸੀ, ਹੈ ਅਤੇ ਰਹੇਗਾ। ਉਨ੍ਹਾਂ ਇਹ ਗੱਲ ਇਥੇ ‘ਸੰਵਿਧਾਨ ਅਤੇ ਕੌਮੀ ਏਕਤਾ ਕਨਵੈਨਸ਼ਨ 2024’ ਦੇ ਸਮਾਪਤੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਹੀ। ਸ੍ਰੀਨਗਰ ਤੋਂ ਲੋਕ ਸਭਾ ਮੈਂਬਰ ਨੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈਵੀਐਮ) ’ਤੇ ਚਿੰਤਾ ਜ਼ਾਹਿਰ ਕਰਦਿਆਂ ਉਮੀਦ ਜਤਾਈ ਕਿ ਚੋਣ ਕਮਿਸ਼ਨ ਇਹ ਨਿਸਚਿਤ ਕਰੇਗਾ ਕਿ ਚੋਣਾਂ ਨਿਰਪੱਖ ਹੋਣ। ਉਨ੍ਹਾਂ ਕਿਹਾ, ‘‘ਧਰਮ ਸਾਡੇ ’ਚ ਵੰਡੀਆਂ ਨਹੀਂ ਪਾਉਂਦਾ ਸਗੋਂ ਸਾਨੂੰ ਇਕਜੁੱਟ ਕਰਦਾ ਹੈ। ਅਜਿਹਾ ਕੋਈ ਧਰਮ ਨਹੀਂ ਹੈ ਜੋ ਖਰਾਬ ਹੈ, ਸਗੋਂ ਅਸੀਂ ਇਸ ਪ੍ਰਤੀ ਗਲਤ ਧਾਰਣਾ ਬਣਾਉਂਦੇ ਹਾਂ। ਉਨ੍ਹਾਂ ਕਿਹਾ ਕਿ ਜੇ ਅਸੀਂ ਅੱਗੇ ਵਧਣਾ ਹੈ ਤਾਂ ਸਾਨੂੰ ਮੁਲਕ ਨੂੰ ਦਰਪੇਸ਼ ਚੁਣੌਤੀਆਂ ਅਤੇ ਅਜਿਹੀਆਂ ਅਲਾਮਤਾਂ ਖਿਲਾਫ਼ ਮਿਲ ਕੇ ਲੜਨਾ ਪਏਗਾ ਜਿਹੜੀਆਂ ਸਾਨੂੰ ਵੰਡਦੀਆਂ ਹਨ।’’

ਉਨ੍ਹਾਂ ਦਾਅਵਾ ਕੀਤਾ ਕਿ ਅੱਜ ਸੰਵਿਧਾਨ ਖਤਰੇ ’ਚ ਹੈ ਅਤੇ ਸੰਵਿਧਾਨ ਨੂੰ ਮਜ਼ਬੂਤ ਕਰਨ ਲਈ ਹਰ ਕਿਸੇ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਅੱਜ ਅਸੀਂ ਈਵੀਐੱਮ ’ਤੇ ਯਕੀਨ ਨਹੀਂ ਕਰਦੇ ਕਿਉਂਕਿ ਮਸ਼ੀਨ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਵੋਟ ਦੇਣ ਵਾਲੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਵੋਟ ਉਸੇ ਉਮੀਦਵਾਰ ਨੂੰ ਗਿਆ ਹੈ ਜਿਸ ਦਾ ਬਟਨ ਦਬਾਇਆ ਗਿਆ ਹੈ। ਮੈਂ ਉਮੀਦ ਕਰਦਾ ਹਾਂ ਕਿ ਚੋਣ ਕਮਿਸ਼ਨ ਇਸ ’ਤੇ ਧਿਆਨ ਦੇਵੇਗਾ ਤੇ ਨਿਰਪੱਖ ਚੋਣਾਂ ਨਿਸ਼ਚਿਤ ਬਣਾਏਗਾ।’’ -ਪੀਟੀਆਈ



News Source link

- Advertisement -

More articles

- Advertisement -

Latest article