41.2 C
Patiāla
Tuesday, May 14, 2024

ਚੰਡੀਗੜ੍ਹ ਦੇ ਲੋਕਾਂ ਵੱਲੋਂ ਸ਼ੇਅਰ ਵਾਈਜ਼ ਰਜਿਸਟਰੀਆਂ ਸ਼ੁਰੂ ਕਰਨ ਦੀ ਮੰਗ

Must read


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 23 ਫਰਵਰੀ

ਚੰਡੀਗੜ੍ਹ ਸ਼ੇਅਰ ਵਾਈਜ਼ ਪ੍ਰਾਪਰਟੀ ਐਸੋਸੀਏਸ਼ਨ ਤੇ ਹੋਰਨਾਂ ਲੋਕਾਂ ਨੇ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਸਲਾਹਕਾਰ ਰਾਜੀਵ ਵਰਮਾ ਨਾਲ ਯੂਟੀ ਸਕੱਤਰੇਤ ਵਿੱਚ ਮੁਲਾਕਾਤ ਕੀਤੀ। ਇਸ ਮੌਕੇ ਸ਼ਹਿਰ ਵਾਸੀਆਂ ਨੇ ਸਲਾਹਕਾਰ ਤੋਂ ਸ਼ਹਿਰ ਵਿੱਚ ਪਿਛਲੇ ਇਕ ਸਾਲ ਤੋਂ ਬੰਦ ਪਈਆਂ ਸ਼ੇਅਰਵਾਈਜ਼ ਰਜਿਸਟਰੀਆਂ ਮੁੜ ਤੋਂ ਸ਼ੁਰੂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸ਼ੇਅਰਵਾਈਜ਼ ਰਜਿਸਟਰੀਆਂ ਬੰਦ ਹੋਣ ਕਰਕੇ ਕਈ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਲੋਕ ਆਪਣਾ ਇਲਾਜ ਕਰਵਾਉਣ ਵਿੱਚ ਅਸਮਰੱਥ ਹਨ। ਇਸ ਤੋਂ ਇਲਾਵਾ ਰਜਿਸਟਰੀਆਂ ਬੰਦ ਹੋਣ ਕਰਕੇ ਯੂਟੀ ਪ੍ਰਸ਼ਾਸਨ ਨੂੰ ਵੀ ਕਾਫੀ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ। ਯੂਟੀ ਪ੍ਰਸ਼ਾਸਕ ਦੇ ਨਵੇਂ ਸਲਾਹਕਾਰ ਸ੍ਰੀ ਰਾਜੀਵ ਵਰਮਾ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਨਣ ਤੋਂ ਬਾਅਦ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਉਹ ਇਸ ਮਾਮਲੇ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਿਚਾਰ-ਚਰਚਾ ਕਰਨਗੇ। ਇਸ ਤੋਂ ਇਲਾਵਾ ਸ਼ਹਿਰ ਵਿੱਚ ਸ਼ੇਅਰ ਵਾਈਜ਼ ਰਜਿਸਟਰੀਆਂ ’ਤੇ ਲਗਾਈ ਗਈ ਰੋਕ ਦਾ ਕੋਈ ਢੁੱਕਵਾਂ ਹੱਲ ਕੱਢਿਆ ਜਾਵੇਗਾ। ਇਸ ਮੌਕੇ ਹਰਪਾਲ ਸਿੰਘ, ਗੌਵਰ ਕਾਂਸਲ, ਪੂਜਾ ਕਪੂਰ, ਆਈਐੱਨ ਗੈਂਡਰ, ਪੰਕਜ ਮੋਹਨ, ਭਾਰਤ ਭੂਸ਼ਣ ਮਦਾਨ, ਡਾ. ਸੁਰਿੰਦਰ ਸ਼ਰਮਾ, ਭੁਪਿੰਰਦ ਸਿੰਘ ਤੇ ਹੋਰ ਸ਼ਹਿਰ ਵਾਸੀ ਵੀ ਮੌਜੂਦ ਰਹੇ।



News Source link

- Advertisement -

More articles

- Advertisement -

Latest article