27.8 C
Patiāla
Friday, May 3, 2024

ਬੇਟ ਖੇਤਰ ਵਿੱਚ ਟਿਊਬਵੈੱਲ ਮੋਟਰਾਂ ਚੋਰੀ ਹੋਣ ਦੀਆਂ ਵਾਰਦਾਤਾਂ ਤੋਂ ਕਿਸਾਨ ਪ੍ਰੇਸ਼ਾਨ – Punjabi Tribune

Must read


ਪੱਤਰ ਪ੍ਰੇਰਕ

ਕਾਹਨੂੰਵਾਨ, 22 ਫਰਵਰੀ

ਬੇਟ ਖੇਤਰ ਦੇ ਪਿੰਡ ਬਲਵੰਡਾ, ਮੁੰਨਣ ਅਤੇ ਧਾਵੇ ਵਿਚੋਂ ਕਿਸਾਨਾਂ ਦੀਆਂ ਟਿਊਬਵੈੱਲ ਮੋਟਰਾਂ ਚੋਰੀ ਹੋ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਮਨਜੀਤ ਸਿੰਘ ਮੁੰਨਣ ਕਲਾਂ, ਅਨੋਖ ਸਿੰਘ ਅਤੇ ਦਲੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦੀਆਂ ਟਿਊਬਵੈੱਲ ਮੋਟਰਾਂ ਚੋਰੀ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬੇਟ ਖੇਤਰ ਦੇ ਪਿੰਡਾਂ ਵਿੱਚੋਂ ਪਿਛਲੇ ਕਈ ਸਾਲਾਂ ਤੋਂ ਮੋਟਰਾਂ ਚਾਰੀ ਹੋ ਰਹੀਆਂ ਹਨ। ਬੀਤੇ ਦੋ ਦਿਨਾਂ ਵਿੱਚ ਪਿੰਡ ਬਲਵੰਡਾ, ਮੁੰਨਣ ਅਤੇ ਧਾਵੇ ਤੋਂ ਦਰਜਨ ਦੇ ਕਰੀਬ ਟਿਊਬਵੈੱਲ ਮੋਟਰਾਂ ਫਿਰ ਚੋਰੀ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੋਟਰਾਂ ਚੋਰੀ ਹੋਣ ਦਾ ਇਹ ਸਿਲਸਲਾ ਪਿਛਲੇ ਕਈ ਸਾਲ ਤੋਂ ਲਗਾਤਾਰ ਚੱਲ ਰਿਹਾ ਹੈ, ਪਰ ਪੁਲੀਸ ਪ੍ਰਸ਼ਾਸਨ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਕਿ ਰਹਿ ਗਿਆ ਹੈ। ਉਹ ਇਸ ਸਬੰਧੀ ਕਈ ਵਾਰ ਸ਼ਿਕਾਇਤਾਂ ਦਰਜ ਕਰਨ ਤੋਂ ਇਲਾਵਾ ਰੋਸ ਮੁਜ਼ਾਹਰੇ ਅਤੇ ਧਰਨੇ ਵੀ ਲਗਾਏ ਹਨ ਪਰ ਅਜੇ ਤੱਕ ਚੋਰੀਆਂ ਉੱਤੇ ਕੋਈ ਲਗਾਮ ਨਹੀਂ ਲੱਗ ਸਕੀ। ਇਸ ਸਬੰਧੀ ਡੀ.ਐਸ.ਪੀ. ਰਾਜਬੀਰ ਸਿੰਘ ਨੇ ਕਿਹਾ ਕਿ ਸਥਾਨਕ ਥਾਣਿਆਂ ਦੀ ਬਹੁਤੇ ਪੁਲੀਸ ਮੁਲਾਜ਼ਮਾਂ ਨੂੰ ਸ਼ੰਭੂ ਬਾਰਡਰ ਅਤੇ ਅੰਮ੍ਰਿਤਸਰ ਵਿਖੇ ਡਿਊਟੀ ਉੱਤੇ ਭੇਜਿਆ ਹੋਇਆ ਹੈ ਜਿਸ ਕਾਰਨ ਪੁਲੀਸ ਕਾਰਵਾਈ ਕਰਨ ਵਿੱਚ ਉਨ੍ਹਾਂ ਨੂੰ ਥੋੜ੍ਹੀ ਦਿੱਕਤ ਆ ਰਹੀ ਹੈ। ਪਰ ਉਹ ਆਉਣ ਵਾਲੇ ਸਮੇਂ ਵਿੱਚ ਉਹ ਇਸ ਉੱਤੇ ਕੋਈ ਠੋਸ ਕਾਰਵਾਈ ਕਰਨਗੇ।



News Source link

- Advertisement -

More articles

- Advertisement -

Latest article