41.8 C
Patiāla
Monday, May 6, 2024

ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ – Punjabi Tribune

Must read


ਟ੍ਰਿਬਿਉੂਨ ਨਿਉੂਜ਼ ਸਰਵਿਸ

ਅੰਮ੍ਰਿਤਸਰ, 19 ਫਰਵਰੀ

ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ’ਤੇ ਇਕੱਠ ਸੱਦ ਕੇ ਪੰਜਾਬ ਵਿੱਚ ਕਿਸਾਨੀ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਗਿਆ। ਇਸ ਸਬੰਧ ਵਿੱਚ ਇੱਕ ਕਨਵੈਨਸ਼ਨ ਨਿਊਜਰਸੀ ਦੇ ਗੁਰਦੁਆਰਾ ਦਸਮੇਸ਼ ਦਰਬਾਰ ਕਾਰਟਰੇਟ ’ਚ ਹੋਈ। ਸਮਾਗਮ ਵਿੱਚ ਅਮਰੀਕਾ ਦੇ ਸਿੱਖ ਨੁਮਾਇੰਦਿਆਂ ਅਤੇ ਕਿਸਾਨ ਸਮਰਥਕਾਂ ਨੇ ਸਾਂਝੇ ਤੌਰ ’ਤੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਡੱਟ ਕੇ ਖੜ੍ਹੇ ਹੋਣ ਦਾ ਭਰੋਸਾ ਦਿੱਤਾ। ਇਸ ਮੌਕੇ ਕੁਝ ਮਤੇ ਵੀ ਪਾਸ ਕੀਤੇ ਗਏ। ਸਮਾਗਮ ਨੂੰ ਏਜੀਪੀਸੀ ਦੇ ਡਾਕਟਰ ਪ੍ਰਿਤਪਾਲ ਸਿੰਘ, ਸਿਖ ਕੋਆਰਡੀਨੇਸ਼ਨ ਕਮੇਟੀ ਦੇ ਹਿੰਮਤ ਸਿੰਘ, ਹਰਜਿੰਦਰ ਸਿੰਘ, ਬੂਟਾ ਸਿੰਘ, ਰਾਜਭਿੰਦਰ ਸਿੰਘ ਬਦੇਸ਼ਾਂ, ਦਵਿੰਦਰ ਸਿੰਘ ਦਿਓ, ਨਰਿੰਦਰ ਸਿੰਘ, ਰਜਿੰਦਰ ਸਿੰਘ ,ਬਲਵਿੰਦਰ ਸਿੰਘ ਚੱਠਾ, ਧਰਮ ਸਿੰਘ ,ਬਲਜਿੰਦਰ ਸਿੰਘ ,ਪ੍ਰਿਤਪਾਲ ਸਿੰਘ ਖਾਲਸਾ ,ਜਸਬੀਰ ਸਿੰਘ , ਡਾ ਬਖਸ਼ੀਸ਼ ਸਿੰਘ ਅਤੇ ਹੋਰ ਪਤਵੰਤਿਆਂ ਨੇ ਸੰਬੋਧਨ ਕੀਤਾ।



News Source link

- Advertisement -

More articles

- Advertisement -

Latest article