29.1 C
Patiāla
Saturday, May 4, 2024

ਭਾਰਤ ਬੰਦ: ਸੰਯੁਕਤ ਕਿਸਾਨ ਮੋਰਚੇ ਵੱਲੋਂ ਝੰਡਾ ਮਾਰਚ

Must read


ਨਿੱਜੀ ਪੱਤਰ ਪ੍ਰੇਰਕ

ਰਾਜਪੁਰਾ, 14 ਫਰਵਰੀ

ਕਿਸਾਨ ਜਥੇਬੰਦੀਆਂ, ਟਰੇਡ ਯੂਨੀਅਨਾਂ, ਮਜ਼ਦੂਰ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ ਵੱਲੋਂ ਦਿੱਤੇ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਲਾਗੂ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਅੱਜ ਸੰਯੁਕਤ ਕਿਸਾਨ ਮੋਰਚਾ (ਸਿਆਸੀ) ਵੱਲੋਂ ਰਾਜਪੁਰਾ ਸ਼ਹਿਰ ਵਿੱਚ ਝੰਡਾ ਮਾਰਚ ਕੀਤਾ ਗਿਆ।

ਝੰਡਾ ਮਾਰਚ ਵਿੱਚ ਸ਼ਹੀਦ ਭਗਤ ਸਿੰਘ ਲੋਕ ਹਿੱਤ ਕਮੇਟੀ ਵੱਲੋਂ ਹਰਿੰਦਰ ਸਿੰਘ ਲਾਖਾ, ਕੁਲ ਹਿੰਦ ਕਿਸਾਨ ਸਭਾ ਵੱਲੋਂ ਗੁਰਬਿੰਦਰ ਸਿੰਘ ਧੁੰਮਾ, ਸੀਟੂ ਤੋਂ ਨੈਬ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਕਰਮ ਸਿੰਘ, ਉਜਾੜਾ ਰੋਕੂ ਸੰਘਰਸ਼ ਕਮੇਟੀ ਵੱਲੋਂ ਬਲਜੀਤ ਸਿੰਘ, ਇੰਡੀਅਨ ਫਾਰਮਰ (ਬਹਿਰੂ) ਵੱਲੋਂ ਗੋਬਿੰਦਰ ਸਿੰਘ, ਐਂਪਲਾਈਜ਼ ਪੈਨਸ਼ਨ ਯੂਨੀਅਨ ਵੱਲੋਂ ਜੀਵਨ ਸਿੰਘ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ 1406 ਤੋਂ ਲਖਵਿੰਦਰ ਸਿੰਘ, ਆਲ ਇੰਡੀਆ ਪੱਪੂ ਰਾਮ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਕੁਦਰਤੀ ਖੇਤੀ ਮਿਸ਼ਨ ਤੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ।



News Source link

- Advertisement -

More articles

- Advertisement -

Latest article