24.6 C
Patiāla
Wednesday, May 1, 2024

ਦੇਸ਼ ਗਾਰੰਟੀ ਦੀ ਤਾਕਤ ਦਿਖਾਉਣ ਵਾਲਿਆਂ ‘ਤੇ ਭਰੋਸਾ ਕਰੇਗਾ, ਵਾਰੰਟੀ ਖਤਮ ਹੋਣ ਵਾਲਿਆਂ ’ਤੇ ਨਹੀਂ: ਪ੍ਰਧਾਨ ਮੰਤਰੀ

Must read


ਨਵੀਂ ਦਿੱਲੀ, 7 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਨੂੰ ਵੱਡੇ ਫੈਸਲਿਆਂ ਨਾਲ ਭਰਪੂਰ ਦੱਸਦੇ ਹੋਏ ਅੱਜ ਕਿਹਾ ਕਿ ਉਹ ਅਗਲੇ ਪੰਜ ਸਾਲਾਂ ਵਿਚ ‘ਆਤਮਨਿਰਭਰ ਭਾਰਤ’ ਮੁਹਿੰਮ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਣਗੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਚੋਣਾਂ ‘ਚ ਦੇਸ਼  ‘ਵਾਰੰਟੀ’ ਖਤਮ ਹੋ ਜਾਣ ਵਾਲਿਆਂ ’ਤੇ ਭਰੋਸਾ ਨਹੀਂ ਕਰੇਗਾ, ਸਗੋਂ ‘ਗਾਰੰਟੀ’ ‘ਤੇ ਵਿਸ਼ਵਾਸ ਰੱਖਣ ਵਾਲਿਆਂ ‘ਤੇ ਭਰੋਸਾ ਕਰੇਗਾ। ਰਾਜ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਨ ‘ਤੇ ਧੰਨਵਾਦ ਦੇ ਮਤੇ ‘ਤੇ ਚਰਚਾ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਾਂਗਰਸ ਨੂੰ ‘ਪੁਰਾਣੀ’ ਅਤੇ ਰਾਖਵੇਂਕਰਨ ਦੀ ਵਿਰੋਧੀ’ ਦੱਸਿਆ ਅਤੇ ਇਸ ਦੇ ਪਤਨ ‘ਤੇ ਸੋਗ ਪ੍ਰਗਟ ਕੀਤਾ ਅਤੇ ‘ਪ੍ਰਾਰਥਨਾ’ ਕੀਤੀ ਕਿ ਇਹ ਅਗਲੀਆਂ ਆਮ ਚੋਣਾਂ ਵਿੱਚ 40 ਸੀਟਾਂ ਹੀ ਬਚਾ ਲਵੇ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ‘ਤੇ ਵੀ ਨਿਸ਼ਾਨਾ ਸਾਧਿਆ ਤੇ ਉਨ੍ਹਾਂ ਨੂੰ ‘ਕਾਂਗਰਸ ਦਾ ਰਾਜਕੁਮਾਰ’ ਕਹਿ ਕੇ ਸੰਬੋਧਨ ਕਰਦਿਆਂ ‘ਨਾਨ ਸਟਾਰਟਰ’ ਕਰਾਰ ਦਿੱਤਾ, ਜੋ ਨਾ ਤਾਂ ‘ਉਪਰ ਉਠ ਰਿਹਾ ਹੈ ਤੇ ਨਾ ਹੀ ਲਾਂਚ ਹੋ ਰਿਹਾ ਹੈ।



News Source link

- Advertisement -

More articles

- Advertisement -

Latest article