25.1 C
Patiāla
Friday, May 3, 2024

ਗਿਆਨਵਾਪੀ ਕੰਪਲੈਕਸ ਵਿਚਲੇ ਵਿਆਸ ਜੀ ਤਹਿਖਾਨੇ ’ਚ ਪੂਜਾ ਦਾ ਅਧਿਕਾਰ ਦੇਣ ਦਾ ਹੁਕਮ

Must read


ਵਾਰਾਨਸੀ (ਉੱਤਰ ਪ੍ਰਦੇਸ਼), 31 ਜਨਵਰੀ

ਉੱਤਰ ਪ੍ਰਦੇਸ਼ ਦੀ ਵਾਰਾਟਸੀ ਜ਼ਿਲ੍ਹਾ ਅਦਾਲਤ ਨੇ ਹਿੰਦੂਆਂ ਨੂੰ ਗਿਆਨਵਾਪੀ ਕੰਪਲੈਕਸ ਵਿੱਚ ਸਥਿਤ ਵਿਆਸ ਜੀ ਦੇ ਤਹਿਖਾਨੇ ਵਿੱਚ ਪੂਜਾ ਕਰਨ ਦਾ ਅਧਿਕਾਰ ਦੇਣ ਦਾ ਹੁਕਮ ਦਿੱਤਾ ਹੈ। ਹਿੰਦੂ ਪੱਖ ਦੇ ਵਕੀਲ ਮਦਨ ਮੋਹਨ ਯਾਦਵ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜ਼ਿਲ੍ਹਾ ਜੱਜ ਅਜੈ ਕ੍ਰਿਸ਼ਨ ਵਿਸ਼ਵੇਸ਼ ਦੀ ਅਦਾਲਤ ਨੇ ਵਿਆਸ ਜੀ ਦੇ ਦੋਹਤੇ ਸ਼ੈਲੇਂਦਰ ਪਾਠਕ ਨੂੰ ਪੂਜਾ ਕਰਨ ਦਾ ਅਧਿਕਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਸੱਤ ਦਿਨਾਂ ਦੇ ਅੰਦਰ-ਅੰਦਰ ਪੂਜਾ ਕਰਵਾਉਣ ਦਾ ਪ੍ਰਬੰਧ ਕਰੇਗਾ। ਹਿੰਦੂ ਪੱਖ ਦਾ ਕਹਿਣਾ ਹੈ ਕਿ ਨਵੰਬਰ 1993 ਤੱਕ ਸੋਮਨਾਥ ਵਿਆਸ ਜੀ ਦਾ ਪਰਿਵਾਰ ਉਸ ਤਹਿਖਾਨੇ ਵਿੱਚ ਪੂਜਾ ਕਰਦਾ ਸੀ, ਜਿਸ ਨੂੰ ਤੱਤਕਾਲੀ ਮੁਲਾਇਮ ਸਿੰਘ ਯਾਦਵ ਸਰਕਾਰ ਦੇ ਕਾਰਜਕਾਲ ਦੌਰਾਨ ਬੰਦ ਕਰ ਦਿੱਤਾ ਗਿਆ ਸੀ।



News Source link
#ਗਆਨਵਪ #ਕਪਲਕਸ #ਵਚਲ #ਵਆਸ #ਜ #ਤਹਖਨ #ਚ #ਪਜ #ਦ #ਅਧਕਰ #ਦਣ #ਦ #ਹਕਮ

- Advertisement -

More articles

- Advertisement -

Latest article