20.4 C
Patiāla
Thursday, May 2, 2024

ਮਨਜ਼ੂਰੀ ਲਏ ਬਿਨਾਂ ਉੱਡਿਆ ਇੰਡੀਗੋ ਦਾ ਜਹਾਜ਼, ਡੀਜੀਸੀਏ ਵੱਲੋਂ ਜਾਂਚ ਸ਼ੁਰੂ – Punjabi Tribune

Must read


ਨਵੀਂ ਦਿੱਲੀ, 30 ਜਨਵਰੀ

ਇੰਡੀਗੋ ਦਾ ਇੱਕ ਜਹਾਜ਼ ਏਅਰ ਟਰੈਫਿਕ ਕੰਟਰੋਲਰ (ਏਟੀਸੀ) ਦੀ ਮਨਜ਼ੂਰੀ ਲਏ ਬਿਨਾਂ ਹੀ ਦਿੱਲੀ ਤੋਂ ਬਾਕੂ ਲਈ ਰਵਾਨਾ ਹੋ ਗਿਆ। ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇਸ ਉਡਾਣ ਨਾਲ ਸਬੰਧਤ ਪਾਇਲਟਾਂ ਨੂੰ ਜਾਂਚ ਹੋਣ ਤੱਕ ‘ਰੋਸਟਰ’ ਤੋਂ ਹਟਾ ਦਿੱਤਾ ਗਿਆ ਹੈ। ਇਹ ਘਟਨਾ 28 ਜਨਵਰੀ ਦੀ ਹੈ। ਇਸ ਜਹਾਜ਼ ਨੇ ਦਿੱਲੀ ਤੋਂ ਅਜ਼ਰਬੈਜਾਨ ਦੀ ਰਾਜਧਾਨੀ ਬਾਕੂ ਲਈ ਉਡਾਣ ਭਰੀ ਸੀ। ਇਸ ਘਟਨਾ ਸਬੰਧੀ ਅਧਿਕਾਰਤ ਬਿਆਨ ਨਹੀਂ ਆਇਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article