27.2 C
Patiāla
Monday, April 29, 2024

ਕਾਲੇ ਧਨ ਨੂੰ ਸਫ਼ੈਦ ਕਰਨ ਦਾ ਮਾਮਲਾ: ਈਡੀ ਨੇ ਸੋਰੇਨ ਦੀ ਦਿੱਲੀ ਵਿਚਲੀ ਰਿਹਾਇਸ਼ ’ਚੋਂ 36 ਲੱਖ ਰੁਪਏ ਤੇ ਬੀਐੱਮਡਬਲਿਊ ਕਾਰ ਜ਼ਬਤ ਕੀਤੀ

Must read


ਨਵੀਂ ਦਿੱਲੀ, 30 ਜਨਵਰੀ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਦਿੱਲੀ ਸਥਿਤ ਰਿਹਾਇਸ਼ ਦੀ ਤਲਾਸ਼ੀ ਲੈ ਕੇ 36 ਲੱਖ ਰੁਪਏ, ਐੱਸਯੂਵੀ ਅਤੇ ਕੁਝ ‘ਇਤਰਾਜ਼ਯੋਗ’ ਦਸਤਾਵੇਜ਼ ਜ਼ਬਤ ਕੀਤੇ ਹਨ। ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਸੋਮਵਾਰ ਨੂੰ ਦੱਖਣੀ ਦਿੱਲੀ ਵਿਚ ਸੋਰੇਨ ਦੇ 5/1 ਸ਼ਾਂਤੀ ਨਿਕੇਤਨ ਨਿਵਾਸ ‘ਤੇ ਪਹੁੰਚੀ ਅਤੇ ਜ਼ਮੀਨੀ ਧੋਖਾਧੜੀ ਦੇ ਕਥਿਤ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ਵਿਚ ਉਨ੍ਹਾਂ ਤੋਂ ਪੁੱਛ ਪੜਤਾਲ ਕਰਨ ਲਈ ਉਥੇ 13 ਘੰਟੇ ਤੋਂ ਵੱਧ ਸਮਾਂ ਡੇਰਾ ਲਾਇਆ। ਇਸ ਦੌਰਾਨ ਉਨ੍ਹਾਂ ਨੇ ਅਹਾਤੇ ਦੀ ਤਲਾਸ਼ੀ ਲਈ। ਸੂਤਰਾਂ ਨੇ ਦੱਸਿਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਨੇ ਸਾਰੇ ਦਿਨ ਦੀ ਕਾਰਵਾਈ ਦੌਰਾਨ ਲਗਪਗ 36 ਲੱਖ ਰੁਪਏ, ਹਰਿਆਣਾ ਨੰਬਰ ਪਲੇਟ ਵਾਲੀ ਬੇਨਾਮੀ ਬੀਐੱਮਡਬਲਿਊਕਾਰ ਅਤੇ ਕੁਝ ਇਤਰਾਜ਼ਯੋਗ ਦਸਤਾਵੇਜ਼ ਜ਼ਬਤ ਕੀਤੇ।



News Source link

- Advertisement -

More articles

- Advertisement -

Latest article