27.2 C
Patiāla
Monday, April 29, 2024

ਜੰਡਿਆਲਾ ਗੁਰੂ: ਕੂੜਾ ਚੁੱਕਣ ਵਾਲੇ ਦੇ ਘਰ ’ਚ ਸਿਲੰਡਰ ਫਟਣ ਕਾਰਨ ਮਾਲੀ ਨੁਕਸਾਨ – Punjabi Tribune

Must read


ਸਿਮਰਤਪਾਲ ਸਿੰਘ ਬੇਦੀ

ਜੰਡਿਆਲਾ ਗੁਰੂ, 27 ਜਨਵਰੀ

ਇਥੇ ਖੂਹ ਗੁਰੂ ਅਰਜਨ ਦੇਵ ਵੈਰਵਾਲ ਰੋਡ ਉੱਪਰ ਕੂੜਾ ਇਕੱਠਾ ਕਰਨ ਵਾਲੇ ਦੇ ਘਰ ਵਿੱਚ ਅਚਾਨਕ ਸਿਲੰਡਰ ਫਟਣ ਨਾਲ ਭਿਆਨਕ ਅੱਗ ਲੱਗ ਗਈ।

ਇਸ ਦੁਰਘਟਨਾ ਕਾਰਨ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਹੋ ਗਿਆ। ਇਸ ਸਬੰਧੀ ਪੀੜਤਾ ਪੂਨਮ ਨੇ ਦੱਸਿਆ ਉਹ ਆਪਣੇ ਘਰ ਦੇ ਬਾਹਰ ਸਵੇਰੇ ਕੰਮ ਕਰ ਰਹੀ ਸੀ ਕਿ ਅਚਾਨਕ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਉਸ ਨੇ ਘਰ ਦੇ ਅੰਦਰ ਆ ਕੇ ਦੇਖਿਆ ਤਾਂ ਘਰ ਵਿੱਚ ਛੋਟਾ ਗੈਸ ਸਿਲੰਡਰ ਫਟ ਗਿਆ ਸੀ। ਜਿਸ ਕਾਰਨ ਘਰ ਦੇ ਵਿਹੜੇ ਵਿੱਚ ਪਿਆ ਸਾਮਾਨ, ਜਿਸ ਵਿੱਚ ਪਲਾਸਟਿਕ ਦੇ ਲਿਫਾਫੇ ਅਤੇ ਪਲਾਸਟਿਕ ਦੇ ਲੱਗੇ ਢੇਰ ਨੂੰ ਅੱਗ ਲੱਗ ਗਈ ਅਤੇ ਇਸ ਤੋਂ ਇਲਾਵਾ ਘਰ ਵਿੱਚ ਪਏ ਗਹਿਣੇ ਅਤੇ ਕਾਗਜ਼ਾਤ ਅੱਗ ਦੀ ਲਪੇਟ ਵਿੱਚ ਆ ਗਏ।



News Source link

- Advertisement -

More articles

- Advertisement -

Latest article