20.5 C
Patiāla
Thursday, May 2, 2024

ਵਿਦਿਆਰਥੀਆਂ ਵੱਲੋਂ ਅੰਬੇਡਕਰ ’ਵਰਸਿਟੀ ਵਿੱਚ ਪ੍ਰਦਰਸ਼ਨ

Must read


ਪੱਤਰ ਪ੍ਰੇਰਕ

ਨਵੀਂ ਦਿੱਲੀ, 24 ਜਨਵਰੀ

ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਵਿਦਿਆਰਥੀ ਕਾਰਕੁਨਾਂ ਵੱਲੋਂ ਅੰਬੇਡਕਰ ਯੂਨੀਵਰਸਿਟੀ ਦਿੱਲੀ ’ਚ ਏਵੀਬੀਪੀ ਵਿਰੁੱਧ ਪ੍ਰਦਰਸ਼ਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਆਰਐੱਸਐੱਸ ਦੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਵੀਬੀਪੀ) ਦੇ ਕਾਰਕੁਨਾਂ ਨੇ ਇਸ ’ਵਰਸਿਟੀ ਕੈਂਪਸ ਵਿੱਚ ਵਿਦਿਆਰਥੀਆਂ ਨਾਲ ਕਥਿਤ ਬਦਸਲੂਕੀ ਕੀਤੀ ਹੈ। ਆਇਸਾ ਦੀ ਇੱਥੋਂ ਦੀ ਇਕਾਈ ਵੱਲੋਂ ਜਾਰੀ ਬਿਆਨ ’ਚ ਦੱਸਿਆ ਗਿਆ ਕਿ 23 ਜਨਵਰੀ ਨੂੰ ਲਗਭਗ 30 ਜਣੇ, ਜਿਨ੍ਹਾਂ ’ਚੋਂ ਬਹੁਤ ਸਾਰੇ ਏਬੀਵੀਪੀ ਨਾਲ ਜੁੜੇ ਹੋਏ ਹਨ, ਕੈਂਪਸ ਵਿੱਚ ਦਾਖਲ ਹੋਏ ਅਤੇ ਅੰਬੇਡਕਰ ਯੂਨੀਵਰਸਿਟੀ ਦਿੱਲੀ, ਕਰਮਪੁਰਾ ਕੈਂਪਸ ਵਿੱਚ ਵਿਦਿਆਰਥੀ ਹਰਸ਼ ਨੂੰ ਘੇਰ ਲਿਆ। ਆਇਸਾ ਨੇ ਦਾਅਵਾ ਕੀਤਾ ਕਿ ਉਕਤ ਵਿਦਿਆਰਥੀਆਂ ਨੇ ਹਰਸ਼ ਨਾਲ ਬਦਸਲੂਕੀ ਕੀਤੀ ਤੇ ਆਪਣੀ ਹਿੰਸਾ ਨੂੰ ਜਾਇਜ਼ ਠਹਿਰਾਉਣ ਲਈ ‘ਰਾਮ’ ਦੇ ਨਾਮ ਦੀ ਕਥਿਤ ਵਰਤੋਂ ਕੀਤੀ। ਉਨ੍ਹਾਂ ਨੇ ਏਬੀਵੀਪੀ ਮੈਂਬਰਾਂ ਦੇ ਵਿਚਾਰਾਂ ਦਾ ਵਿਰੋਧ ਕੀਤਾ। ਆਇਸਾ ਆਗੂਆਂ ਨੇ ਕਿਹਾ ਕਿ ਕੈਂਪਸ ਦੇ ਜਿਨ੍ਹਾਂ ਵਿਦਿਆਰਥੀਆਂ ਨੇ ਹਰਸ਼ ਦੀ ਮਦਦ ਕਰਨੀ ਚਾਹੀ, ਏਬੀਵੀਪੀ ਵਾਲੇ ਉਨ੍ਹਾਂ ਨੂੰ ਵੀ ਤੰਗ ਪ੍ਰੇਸ਼ਾਨ ਕਰ ਰਹੇ ਹਨ।

ਇਸ ਘਟਨਾ ਤੋਂ ਬਾਅਦ ਹੀ ਆਇਸਾ ਵੱਲੋਂ ਏਬੀਵੀਪੀ ਖ਼ਿਲਾਫ਼ ਕੈਂਪਸ ਵਿੱਚ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਸਮਾਪਤੀ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਵਾਲੀਆਂ ਤਾਕਤਾਂ ਖ਼ਿਲਾਫ਼ ਸੰਘਰਸ਼ ਕਰਨ ਦਾ ਅਹਿਦ ਲੈ ਕੇ ਕੀਤੀ ਗਈ। ਉਥੇ ਹੀ ਏਵੀਬੀਪੀ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਗਿਆ ਹੈ।



News Source link

- Advertisement -

More articles

- Advertisement -

Latest article