20.5 C
Patiāla
Thursday, May 2, 2024

ਪੁਲੀਸ ਵੱਲੋਂ ਫਰੀਦਕੋਟ ਦੀ ਕੇਂਦਰੀ ਜੇਲ੍ਹ ਵਿੱਚ ਛਾਪਾ, ਪੰਜ ਹਵਾਲਾਤੀਆਂ ਖਿਲਾਫ਼ ਕੇਸ ਦਰਜ – Punjabi Tribune

Must read


ਜਸਵੰਤ ਜੱਸ

ਫਰੀਦਕੋਟ, 20 ਜਨਵਰੀ

ਜ਼ਿਲ੍ਹਾ ਪੁਲੀਸ ਨੇ ਇੱਥੇ ਕੇਂਦਰੀ ਮਾਡਰਨ ਜੇਲ੍ਹ ’ਚ ਅਚਨਚੇਤ ਛਾਪਾ ਮਾਰ ਕੇ ਪੰਜ ਹਵਾਲਾਤੀਆਂ ਕੋਲੋਂ ਮੋਬਾਈਲ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਦੀ ਅਗਵਾਈ ਵਿੱਚ 200 ਤੋਂ ਵੱਧ ਪੁਲੀਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਟੀਮ ਇਸ ਛਾਪੇਮਾਰੀ ਵਿੱਚ ਸ਼ਾਮਲ ਹੋਈ ਅਤੇ ਜੇਲ੍ਹ ਦੀਆਂ ਸਾਰੀਆਂ ਬੈਰਕਾਂ ਦੀ ਸਨਾਈਫਰ ਕੁੱਤਿਆਂ ਦੀ ਮੱਦਦ ਨਾਲ ਤਲਾਸ਼ੀ ਲਈ ਗਈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਤੇ ਜਸਟਿਸ ਐੱਨ.ਐੱਸ. ਸ਼ੇਖਾਵਤ ਨੇ ਵੀ ਜੇਲ੍ਹ ਦਾ ਦੌਰਾ ਕੀਤਾ ਸੀ ਅਤੇ ਜੇਲ੍ਹ ਵਿੱਚ ‘ਸਭ ਅੱਛਾ’ ਨਾ ਹੋਣ ਦੀਆਂ ਖਬਰਾਂ ਆ ਰਹੀਆਂ ਸਨ।



News Source link

- Advertisement -

More articles

- Advertisement -

Latest article